ਪਟਨਾ— ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ 'ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਯਾਨੀ ਕਿ ਮੰਗਲਵਾਰ ਨੂੰ ਹੋ ਰਹੀ ਹੈ। ਵੋਟਾਂ ਦੀ ਗਿਣਤੀ ਦੇ ਦਿਨ ਪਟਨਾ 'ਚ ਸਭ ਤੋਂ ਵਧੇਰੇ ਹਲ-ਚਲ ਤੇਜਸਵੀ ਯਾਦਵ ਦੇ ਘਰ ਦੇ ਬਾਹਰ ਹੈ। ਤੇਜਸਵੀ ਅਤੇ ਉਨ੍ਹਾਂ ਦੀ ਪਾਰਟੀ ਦੀ ਮਨਾਹੀ ਦੇ ਬਾਵਜੂਦ ਰਾਬੜੀ ਦੀ ਰਿਹਾਇਸ਼ ਦੇ ਬਾਹਰ ਸਮਰਥਕਾਂ ਦੀ ਭੀੜ ਜਮ੍ਹਾਂ ਹੋਣ ਲੱਗੀ ਹੈ। ਸ਼ੁਰੂਆਤੀ ਰੁਝਾਨ ਵਿਚ ਐੱਨ. ਡੀ. ਏ. ਅਤੇ ਮਹਾਗਠਜੋੜ ਵਿਚ ਕਾਂਟੇ ਦੀ ਟੱਕਰ ਹੈ। ਤੇਜਸਵੀ ਸਮਰਥਕਾਂ ਨੂੰ ਉਮੀਦ ਹੈ ਕਿ ਸਾਡੇ ਨੇਤਾ ਮੁੱਖ ਮੰਤਰੀ ਬਣਨਗੇ। ਦੱਸ ਦੇਈਏ ਕਿ ਤੇਜਸਵੀ ਯਾਦਵ (31) ਮਹਾਗਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ। ਇਸ ਵਾਰ ਦੀਆਂ ਚੋਣਾਂ 'ਚ ਉਨ੍ਹਾਂ ਦਾ ਮੁਕਾਬਲਾ ਮੌਜੂਦਾ ਮੁੱਖ ਮੰਤਰੀ ਅਤੇ ਜਦ (ਯੂ) ਨੇਤਾ ਨਿਤੀਸ਼ ਕੁਮਾਰ ਨਾਲ ਹੈ।
ਇਹ ਵੀ ਪੜ੍ਹੋ: ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ 'ਚ ਮਹਾਗਠਜੋੜ-NDA 'ਚ ਟੱਕਰ
ਤੇਜਸਵੀ ਦੀ ਰਿਹਾਇਸ਼ ਦੇ ਬਾਹਰ ਸਵੇਰ ਤੋਂ ਹੀ ਆਰ. ਜੇ. ਡੀ. ਦੇ ਲੋਕ ਇਕੱਠੇ ਹੋਣ ਲੱਗੇ ਹਨ। ਰਾਜਧਾਨੀ ਪਟਨਾ ਹੀ ਨਹੀਂ ਬਿਹਾਰ ਦੇ ਦੂਜੇ ਜ਼ਿਲ੍ਹਿਆਂ ਤੋਂ ਵੀ ਲੋਕ ਤੇਜਸਵੀ ਦੀ ਰਿਹਾਇਸ਼ 'ਤੇ ਪਹੁੰਚ ਰਹੇ ਹਨ। ਤੇਜਸਵੀ ਦੇ ਸਮਰਥਕ ਉਨ੍ਹਾਂ ਦੀ ਰਿਹਾਇਸ਼ 'ਤੇ ਉਨ੍ਹਾਂ ਦੀ ਪੁਰਾਣੀ ਤਸਵੀਰ ਲੈ ਕੇ ਪਹੁੰਚੇ ਹਨ। ਦੱਸ ਦੇਈਏ ਕਿ ਸਮਰਥਕਾਂ ਦਾ ਕਹਿਣਾ ਹੈ ਕਿ ਤੇਜਸਵੀ ਨੂੰ ਉਨ੍ਹਾਂ ਦੀ ਪੁਰਾਣੀ ਤਸਵੀਰ ਭੇਟ ਕਰਨ ਆਏ ਹਨ।
ਉੱਥੇ ਹੀ ਤੇਜਸਵੀ ਦੇ ਕੁਝ ਸਮਰਥਕ ਮੱਛੀ ਲੈ ਕੇ ਵੀ ਪਹੁੰਚੇ ਹਨ। ਵੱਡੀ-ਵੱਡੀਆਂ ਮੱਛੀਆਂ ਨੂੰ ਉਹ ਆਪਣੀਆਂ ਗੱਡੀਆਂ ਵਿਚ ਲੈ ਕੇ ਤੇਜਸਵੀ ਰਿਹਾਇਸ਼ ਦੇ ਬਾਹਰ ਖੜ੍ਹੇ ਹਨ, ਕਿਉਂਕਿ ਮੱਛੀ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹੇ ਵਿਚ ਸਮਰਥਕ ਰਿਹਾਇਸ਼ ਦੇ ਬਾਹਰ ਮੱਛੀ ਲੈ ਕੇ ਡਟੇ ਹੋਏ ਹਨ। ਇਕ ਤਰੀਕੇ ਨਾਲ ਸਮਰਥਕ ਮੱਛੀ ਜ਼ਰੀਏ ਟੋਟਕਾ ਕਰ ਰਹੇ ਹਨ। ਓਧਰ ਹਾਜ਼ੀਪੁਰ ਤੋਂ ਆਏ ਆਰ. ਜੇ. ਡੀ. ਨੇਤਾ ਕੇਦਾਰ ਯਾਦਵ ਨੇ ਕਿਹਾ ਕਿ ਅਸੀਂ ਲੋਕ 2015 'ਚ ਵੀ ਮੱਛੀ ਲੈ ਕੇ ਆਏ ਸੀ। ਉਸ ਸਮੇਂ ਆਰ. ਜੇ. ਡੀ. ਸੱਤਾ 'ਚ ਆਈ ਸੀ। ਨਤੀਜੇ ਸਪੱਸ਼ਟ ਆਉਣ ਤੋਂ ਬਾਅਦ ਅਸੀਂ ਲੋਕ ਰਿਹਾਇਸ਼ ਅੰਦਰ ਜਾਵਾਂਗੇ।
Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ
NEXT STORY