ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਹਾਰਾਸ਼ਟਰ ਐੱਸ.ਡੀ.ਐੱਮ.ਏ. ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਨਾਂਦੇੜ ਗੁਰਦੁਆਰੇ 'ਚ ਦੁਸਹਿਰਾ ਜੁਲੂਸ ਕੱਢਣ 'ਤੇ ਉਹ ਫੈਸਲਾ ਕਰੇ। ਜੱਜ ਐੱਲ. ਨਾਗੇਸ਼ਵਰ ਰਾਵ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਜ਼ਮੀਨੀ ਸਥਿਤੀ ਦੇ ਆਧਾਰ 'ਤੇ ਫੈਸਲਾ ਕਰਨਾ ਹੋਵੇਗਾ। ਦੁਸਹਿਰੇ ਦੀ ਛੁੱਟੀ ਦੌਰਾਨ ਮਾਮਲੇ ਦੀ ਸੁਣਵਾਈ ਲਈ ਗਠਿਤ ਇਸ ਬੈਂਚ 'ਚ ਜੱਜ ਹੇਮੰਤ ਗੁਪਤਾ ਅਤੇ ਜੱਜ ਅਜੇ ਰਸਤੋਗੀ ਵੀ ਸ਼ਾਮਲ ਸਨ। ਬੈਂਚ ਨੇ ਨਾਂਦੇੜ ਗੁਰਦੁਆਰਾ ਪ੍ਰਬੰਧਨ ਤੋਂ ਐੱਸ.ਡੀ.ਐੱਮ.ਏ. ਦੇ ਸਾਹਮਣੇ ਮੰਗਲਵਾਰ ਤੱਕ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਵੀ ਦਿੱਤਾ।
ਸੁਪਰੀਮ ਕੋਰਟ ਨੇ ਗੁਰਦੁਆਰਾ ਪ੍ਰਬੰਧਨ ਨੂੰ ਕਿਹਾ ਕਿ ਜੇਕਰ ਉਹ ਮਹਾਰਾਸ਼ਟਰ ਐੱਸ.ਡੀ.ਐੱਮ.ਏ. ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੁੰਦਾ ਹੈ ਤਾਂ ਉਹ ਮੁੰਬਈ ਹਾਈ ਕੋਰਟ ਦਾ ਰੁਖ ਕਰ ਸਕਦਾ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਕੋਵਿਡ-19 ਦਰਮਿਆਨ ਨਾਂਦੇੜ ਗੁਰਦੁਆਰੇ ਨੂੰ ਪਰੰਪਰਾ ਅਨੁਸਾਰ ਦੁਸਹਿਰਾ ਜੁਲੂਸ ਕੱਢਣ ਦੀ ਮਨਜ਼ੂਰੀ ਦੇਣਾ ਵਿਹਾਰਕ ਤੌਰ 'ਤੇ ਸਹੀ ਬਦਲ ਨਹੀਂ ਹੈ ਅਤੇ ਰਾਜ ਸਰਕਾਰ ਨੇ ਵਾਇਰਸ ਦਾ ਪ੍ਰਸਾਰ ਰੋਕਣ ਲਈ ਧਾਰਮਿਕ ਉਤਸਾਵਾਂ ਦੇ ਆਯੋਜਨ ਨੂੰ ਮਨਜ਼ੂਰੀ ਨਹੀਂ ਦੇਣ ਦਾ ਫੈਸਲਾ ਸੋਚ-ਸਮਝ ਕੇ ਕੀਤਾ ਹੈ। 'ਨਾਂਦੇੜ ਸਿੱਖ ਗੁਰਦੁਆਰਾ ਸਚਖੰਡ ਸ਼੍ਰੀ ਹਜ਼ੂਰ ਅਬਚਲਨਗਰ ਸਾਹਿਬ ਬੋਰਡ' ਨੇ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਬੋਰਡ ਨੇ ਤਿੰਨ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ 'ਦੁਸਹਿਰਾ, ਦੀਪਮਾਲਾ ਅਤੇ ਗੁਰਤਾ ਗੱਦੀ' ਦਾ ਆਯੋਜਨ ਕੁਝ ਸ਼ਰਤਾਂ ਨਾਲ ਕਰਨ ਦੀ ਮਨਜ਼ੂਰੀ ਮੰਗੀ ਸੀ।
PM ਮੋਦੀ ਬੋਲੇ- 6 ਸਾਲਾਂ 'ਚ ਹੋਏ ਬਹੁਤ ਸਾਰੇ ਸੁਧਾਰ, 21ਵੀਂ ਸਦੀ ਭਾਰਤ ਦੀ ਹੋਵੇਗੀ
NEXT STORY