ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਜੂਨੀਅਰ ਕੋਰਟ ਅਸਿਸਟੈਂਟ ਦੀਆਂ ਭਰਤੀਆਂ ਕੱਢੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇੱਛੁਕ ਉਮੀਦਵਾਰ 8 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ।
ਵਿਦਿਅਕ ਯੋਗਤਾ
ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ।
ਕੰਪਿਊਟਰ 'ਚ ਅੰਗਰੇਜ਼ੀ ਟਾਈਪਿੰਗ ਸਪੀਡ 35 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।
ਕੰਪਿਊਟਰ ਦਾ ਗਿਆਨ ਹੋਣਾ ਚਾਹੀਦਾ ਹੈ।
ਉਮਰ
ਉਮੀਦਵਾਰ ਦੀ ਉਮਰ 18 ਤੋਂ 30 ਸਾਲ ਤੈਅ ਕੀਤੀ ਗਈ ਹੈ। ਰਾਖਵੀਆਂ ਸ਼੍ਰੇਣੀਆਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਮਿਲੇਗੀ।
ਤਨਖਾਹ
72,040 ਰੁਪਏ ਪ੍ਰਤੀ ਮਹੀਨਾ
ਚੋਣ ਪ੍ਰਕਿਰਿਆ
ਲਿਖਤੀ ਪ੍ਰੀਖਿਆ
ਟਾਈਪਿੰਗ ਟੈਸਟ
ਦਸਤਾਵੇਜ਼ ਤਸਦੀਕ
ਅਰਜ਼ੀ ਫੀਸ
ਜਨਰਲ/OBC/EWS: 1000 ਰੁਪਏ
SC/ST/PH: 250 ਰੁਪਏ
ਪ੍ਰੀਖਿਆ
ਪ੍ਰੀਖਿਆ 'ਚ 100 ਸਵਾਲ ਪੁੱਛੇ ਜਾਣਗੇ।
ਪ੍ਰੀਖਿਆ 2 ਘੰਟੇ ਦੀ ਹੋਵੇਗੀ।
ਇਸ ਵਿੱਚ ਜਨਰਲ ਇੰਗਲਿਸ਼ ਅਤੇ ਜਨਰਲ ਨਾਲੇਜ ਦੇ ਸਵਾਲ ਪੁੱਛੇ ਜਾਣਗੇ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਜੈਕ ਲਾ ਕੇ ਚੁੱਕਿਆ ਜਾ ਰਿਹਾ ਘਰ ਦਾ ਲੈਂਟਰ ਡਿੱਗਿਆ, 2 ਲੋਕਾਂ ਦੀ ਮੌਤ
NEXT STORY