ਨਵੀਂ ਦਿੱਲੀ—ਪ੍ਰਦੂਸ਼ਣ ਨੇ ਦਿੱਲੀ ਵਾਸੀਆਂ ਦਾ ਇੰਨਾ ਜੀਉਣਾ ਮੁਸ਼ਕਿਲ ਕਰ ਦਿੱਤਾ ਹੈ ਕਿ ਹੁਣ ਲੋਕਾਂ ਨੂੰ ਸਾਹ ਤੱਕ ਲੈਣਾ ਵੀ ਔਖਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਸਖਤੀ ਦਿਖਾਉਂਦੇ ਹੋਏ ਕਿਹਾ ਹੈ ਕਿ ਆਖਰ ਕਦੋਂ ਤੱਕ ਲੋਕ ਜ਼ਹਿਰੀਲੀ ਹਵਾ 'ਚ ਸਾਹ ਲੈਣਗੇ। ਘਰਾਂ 'ਚ ਵੀ ਹਵਾ ਪ੍ਰਦੂਸ਼ਿਤ ਹੋ ਗਈ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰ ਕੇ ਹਵਾ ਪ੍ਰਦੂਸ਼ਣ ਦਾ ਡਾਟਾ ਦਿੱਤਾ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੁੱਛਿਆ ਕਿ ਏਅਰ ਕਲੀਨਿੰਗ ਡਿਵਾਈਸ ਨੂੰ ਲਗਾਉਣ ਲਈ ਕਿੰਨਾ ਸਮਾਂ ਲੱਗੇਗਾ। ਸੁਪਰੀਮ ਕੋਰਟ ਨੇ ਇਹ ਵੀ ਪੁੱਛਿਆ ਕਿ ਚੀਨ ਅਤੇ ਜਾਪਾਨ ਨੇ ਕਿਵੇ ਪ੍ਰਦੂਸ਼ਣ 'ਤੇ ਕਾਬੂ ਪਾਇਆ ਹੈ। ਕੋਰਟ 'ਚ ਮਾਹਿਰ ਨੇ ਦੱਸਿਆ ਹੈ ਕਿ ਸਾਡੇ ਇੱਥੇ 1 ਕਿਲੋਮੀਟਰ ਵਾਲਾ ਡਿਵਾਈਸ ਹੈ, ਚੀਨ 'ਚ 10 ਕਿਲੋਮੀਟਰ ਤੱਕ ਕਵਰ ਕਰਦਾ ਹੈ। ਇਸ 'ਤੇ ਸੁਪਰੀਮ ਕੋਰਟ ਨੇ ਪੁੱਛਿਆ ਕਿ ਤੁਸੀਂ ਛੋਟੇ ਇਲਾਕਿਆਂ ਨੂੰ ਕਿਉ ਕਵਰ ਕਰਨਾ ਚਾਹੁੰਦੇ ਹੋ। ਇਸ ਦੇ ਨਾਲ ਹੀ ਕੋਰਟ ਨੇ ਕਿਹਾ ਹੈ ਕਿ ਅੱਜ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ 800 ਪਾਰ ਕਰ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਨਾਲ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਪ੍ਰਦੂਸ਼ਣ 'ਤੇ ਕੰਟਰੋਲ ਕਰਨ 'ਚ ਕਿੰਨਾ ਸਮਾਂ ਲੱਗੇਗਾ। ਕੇਂਦਰ ਇਸ 'ਤੇ ਵੀ ਜਵਾਬ ਦੇਵੇ।
ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਓਡ-ਈਵਨ 'ਤੇ ਵੀ ਕਿਹਾ ਹੈ ਕਿ ਇਸ ਤੋਂ ਕਿੰਨਾ ਫਾਇਦਾ ਹੋਇਆ ਹੈ, ਉਹ ਦੱਸੋ ਅਤੇ ਇਸ ਨੂੰ ਅੱਧਾ ਅਧੂਰਾ ਨਹੀਂ ਬਲਕਿ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੇ ਕਿਹਾ ਹੈ ਕਿ ਪਦੂਸ਼ਣ ਦਾ ਮੁੱਖ ਕਾਰਨ ਪਰਾਲੀ ਹੈ। ਅਦਾਲਤ ਨੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ 60 ਫੀਸਦੀ ਪ੍ਰਦੂਸ਼ਣ ਦਿੱਲੀ ਦਾ ਆਪਣਾ ਹੈ। ਤੁਸੀਂ ਦੱਸੋ ਓਡ-ਈਵਨ ਤੋਂ ਫਾਇਦਾ ਹੋਇਆ ਜਾਂ ਨਹੀਂ। ਦਿੱਲੀ ਸਰਕਾਰ ਨੇ ਕਿਹਾ ਹੈ ਓਡ-ਈਵਨ ਅੱਜ ਖਤਮ ਹੋ ਜਾਵੇਗਾ। ਅਦਾਲਤ ਨੇ ਪੁੱਛਿਆ ਕਿ ਪਿਛਲੀ ਵਾਰ ਜਦੋਂ ਲਾਗੂ ਹੋਇਆ ਤਾਂ ਕਿੰਨਾ ਪ੍ਰਦੂਸ਼ਣ ਘੱਟ ਹੋਇਆ ਸੀ।
ਦਿੱਲੀ : ਪ੍ਰਦੂਸ਼ਣ 'ਤੇ ਸਟੈਂਡਿੰਗ ਕਮੇਟੀ ਨੇ ਬੁਲਾਈ ਸੀ ਬੈਠਕ, ਨਹੀਂ ਪੁੱਜੇ ਅਧਿਕਾਰੀ
NEXT STORY