ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਿਛਲੇ ਕੁਝ ਦਿਨਾਂ ਤੋਂ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ। ਲਖਨਊ ਪਾਸਪੋਰਟ ਵਿਵਾਦ ਤੋਂ ਬਾਅਦ ਟਵੀਟਰ 'ਤੇ ਉਨ੍ਹਾਂ ਨੂੰ ਬੁਰਾ-ਭਲਾ ਕਿਹਾ ਜਾ ਰਿਹਾ ਹੈ। ਸੁਸ਼ਮਾ ਵੀ 'ਗਾਂਧੀਗਿਰੀ ਰਾਹੀਂ ਇਨ੍ਹਾਂ ਦਾ ਜਵਾਬ ਦੇ ਰਹੀ ਹੈ। ਉਨ੍ਹਾਂ ਨੇ ਬੀਤੇ ਦਿਨੀਂ ਟਵੀਟ ਕੀਤਾ ਕਿ ਤੁਸੀਂ ਮੇਰੀ ਆਲੋਚਨਾ ਕਰੋ ਪਰ ਇਸ 'ਚ ਗਲਤ ਭਾਸ਼ਾ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਇਸ ਵਿਚਕਾਰ ਮਸ਼ਹੂਰ ਟਵੀਟਰ ਯੂਜ਼ਰ ਮਹਾਜਨ ਦੇ ਇਕ ਟਵੀਟ ਦਾ ਵਿਦੇਸ਼ ਮੰਤਰੀ ਨੇ ਆਪਣੇ ਹੀ ਅੰਦਾਜ਼ 'ਚ ਜਵਾਬ ਦਿੱਤਾ।
ਜਾਣਕਾਰੀ ਮੁਤਾਬਕ ਸੋਨਮ ਨੇ ਮੰਗਲਵਾਰ ਨੂੰ ਸੁਸ਼ਮਾ ਸਵਰਾਜ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਇਹ ਗੁੱਡ ਗਵਰਨੈਂਸ ਦੇਣ ਆਏ ਸਨ। ਇਹ ਲਓ ਭਰਾ ਜੀ ਚੰਗੇ ਦਿਨ ਆ ਗਏ ਹਨ। ਸੁਸ਼ਮਾ ਸਵਰਾਜ ਜੀ, ਮੈਂ ਤੁਹਾਡੀ ਫੈਨ ਸੀ ਅਤੇ ਤੁਹਾਨੂੰ ਗਾਲਾਂ ਦੇਣ ਵਾਲਿਆਂ ਨਾਲ ਮੈਂ ਲੜੀ ਸੀ। ਹੁਣ ਤੁਸੀਂ ਪਲੀਜ਼ ਮੈਨੂੰ ਵੀ ਬਲਾਕ ਕਰ ਦਿਓ, ਇਨਾਮ ਦਿਓ, ਇੰਤਜ਼ਾਰ ਰਹੇਗਾ। ਇਸ ਟਵੀਟ ਤੋਂ ਬਾਅਦ ਵਿਦੇਸ਼ ਮੰਤਰੀ ਨੇ ਬਿਨਾ ਦੇਰ ਕੀਤੇ ਸੋਨਮ ਮਹਾਜਨ ਨੂੰ ਬਲਾਕ ਕਰਦੇ ਹੋਏ ਲਿਖਿਆ ਕਿ ਇੰਤਜ਼ਾਰ ਕਿਉਂ? ਲਓ ਬਲਾਕ ਕਰ ਦਿੱਤਾ। ਸੁਸ਼ਮਾ ਦਾ ਇਹ ਸ਼ਾਨਦਾਰ ਜਵਾਬ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੋ ਘੰਟੇ 'ਚ ਇਸ ਟਵੀਟ ਨੂੰ 2.3 ਹਜ਼ਾਰ ਲੋਕਾਂ ਨੇ ਟਵੀਟ ਕੀਤਾ, 6.9 ਹਜ਼ਾਰ ਲੋਕਾਂ ਨੇ ਇਸ ਨੂੰ ਲਾਈਕ ਕੀਤਾ।
ਦੱਸ ਦੇਈਏ ਕਿ ਕੁਝ ਹੀ ਦਿਨ ਪਹਿਲਾਂ ਪਾਸਪੋਰਟ ਜਾਰੀ ਕਰਨ ਨੂੰ ਲੈ ਕੇ ਵਿਵਾਦ ਦੇ ਸਿਲਸਿਲੇ 'ਚ ਟ੍ਰੋਲ ਕੀਤਾ ਗਿਆ ਸੀ। ਇਹ ਪਾਸਪੋਰਟ ਉਸ ਮਹਿਲਾ ਨੂੰ ਜਾਰੀ ਕੀਤਾ ਸੀ, ਜਿਸ ਨੂੰ ਹੋਰ ਧਰਮ ਦੇ ਮੰਨਣ ਵਾਲੇ ਨਾਲ ਵਿਆਹ ਕੀਤਾ ਸੀ। ਇਸ ਜੋੜੇ ਨੇ ਲਖਨਊ ਦੇ ਪਾਸਪੋਰਟ ਸੇਵਾ ਕੇਂਦਰ 'ਚ ਵਿਕਾਸ ਮਿਸ਼ਰਾ 'ਤੇ ਉਨ੍ਹਾਂ ਨੂੰ ਪਾਸਪੋਰਟ ਨੂੰ ਲੈ ਕੇ ਅਪਮਾਨਜਨਕ ਕਰਨ ਦਾ ਦੋਸ਼ ਲਗਾਇਆ ਸੀ। ਵਿਵਾਦ ਤੋਂ ਬਾਅਦ ਮਿਸ਼ਰਾ ਦਾ ਟ੍ਰਾਂਸਫਰ ਕਰ ਦਿੱਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਮਿਸ਼ਰਾ ਨੇ ਮਹਿਲਾ ਦੇ ਪਤੀ ਤੋਂ ਕਿਹਾ ਕਿ ਉਹ ਹਿੰਦੂ ਧਰਮ ਅਪਣਾ ਲਵੇ। ਅਧਿਕਾਰੀ 'ਤੇ ਇਹ ਵੀ ਦੋਸ਼ ਲਗਾਇਆ ਕਿ ਉਸ ਨੇ ਮਹਿਲਾ ਨੂੰ ਇਕ ਮੁਸਲਿਮ ਨਾਲ ਵਿਆਹ ਕਰਨ ਨੂੰ ਲੈ ਕੇ ਲੰਬੇ ਹੱਥੀ ਲੈ ਲਿਆ। ਬਾਅਦ 'ਚ ਪੁਲਸ ਅਤੇ ਐੱਲ. ਆਈ. ਯੂ. ਦੀ ਰਿਪੋਰਟ 'ਚ ਪਾਇਆ ਗਿਆ ਕਿ ਮਹਿਲਾ ਨੇ ਜੋ ਪਤਾ ਦਿੱਤਾ ਸੀ, ਉਹ ਉਸ ਜਗ੍ਹਾ ਪਿਛਲੇ ਇਕ ਸਾਲ ਤੋਂ ਨਹੀਂ ਰਹਿ ਰਹੀ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਇਕ ਵਰਗ ਨੇ ਮਿਸ਼ਰਾ ਵਿਰੁੱਧ ਕਾਰਵਾਈ ਲਈ ਸੁਸ਼ਮਾ ਅਤੇ ਮੰਤਰਾਲੇ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਉਹ ਤਾਂ ਸਿਰਫ ਆਪਣੀ ਡਿਊਟੀ ਕਰ ਰਿਹਾ ਸੀ। ਇਸ ਬਾਰੇ 'ਚ ਜੋ ਵੀ ਟਵੀਟ ਕੀਤੇ ਗਏ, ਉਨ੍ਹਾਂ 'ਚੋਂ ਕਈਆਂ ਨੂੰ ਤਾਂ ਸੁਸ਼ਮਾ ਨੇ ਫਿਰ ਤੋਂ ਟਵੀਟ ਕੀਤਾ।
ਭਾਰਤ 'ਚ ਸੀਰੀਅਲ ਕਿਲਰ ਬਣਿਆ ਵਟਸਐਪ, ਫਰਜ਼ੀ ਖਬਰਾਂ ਫੈਲਾਉਣ ਕਾਰਨ ਹੋਈ 5 ਲੋਕਾਂ ਦੀ ਮੌਤ
NEXT STORY