ਜਲੰਧਰ— ਵਟਸਐਪ 'ਤੇ ਵਧ ਰਹੀਆਂ ਫਰਜ਼ੀ ਖਬਰਾਂ ਦੇ ਚੱਲਦੇ ਲੋਕਾਂ ਦੀਆਂ ਹੱਤਿਆਵਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਵਟਸਐਪ 'ਤੇ ਲੋਕ ਕੁਝ ਵੀ ਫਾਰਵਰਡ ਕਰ ਰਹੇ ਹਨ ਜਿਸ ਨੂੰ ਸਹੀ ਸਮਝ ਕੇ ਲੋਕ ਗੁੰਮਰਾਹ ਹੋ ਰਹੇ ਹਨ। ਦਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਬਾਰ ਤਸਕਰੀ ਦੀਆਂ ਆਨਲਾਈਨ ਅਫਵਾਹਾਂ ਦੱ ਚੱਲਦੇ 5 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਮਹਾਰਾਸ਼ਟਰ ਦੇ ਧੁਲੇ ਜਿਲੇ ਦੇ ਰੇਨਪਾਡਾ ਪਿੰਡ 'ਚ ਵਟਸਐਪ ਰਾਹੀਂ ਬੱਚੇ ਚੋਰੀ ਕਰਨ ਵਾਲੇ ਗਿਰੋਹ ਦੇ ਸਰਗਰਮ ਹੋਣ ਦੀ ਖਬਰ ਫੈਲਾਈ ਗਈ। ਟਾਈਮ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਜਿਨ੍ਹਾਂ ਲੋਕਾਂ 'ਤੇ ਇਸ ਗਿਰੋਹ ਦੇ ਮੈਂਬਰ ਹੋਣ ਦਾ ਸ਼ੱਕ ਸੀ, ਉਨ੍ਹਾਂ 'ਚੋਂ ਜਦੋਂ ਇਕ ਨੇ ਬੱਚੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਫਵਾਹਾਂ ਕਾਰਨ ਇਕੱਠੇ ਹੋਏ ਪਿੰਡ ਵਾਲਿਆਂ ਕਾਰਨ 5 ਲੋਕਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਅਫਵਾਹਾਂ ਸਨ ਕਿ ਇਸ ਖੇਤਰ 'ਚ ਬੱਚਿਆਂ ਨੂੰ ਚੁੱਕਣ ਵਾਲਾ ਗਿਰੋਹ ਸਰਗਰਮ ਹੈ।

ਚੈਟਿੰਗ ਐਪ ਬਣ ਰਹੀ ਲੋਕਾਂ ਦੀ ਮੌਤ ਦਾ ਕਾਰਨ
ਇਹ ਦੇਸ਼ 'ਚ ਵਟਸਐਪ ਰਾਹੀਂ ਹੋਣ ਵਾਲੀਆਂ ਹਿੰਸਕ ਘਟਾਨਾਵਾਂ 'ਚੋਂ ਸਭ ਤੋਂ ਨਵੀਂ ਘਟਨਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੈਟਿੰਗ ਐਪ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ। ਉਥੇ ਹੀ ਮਈ ਤੋਂ ਸੋਸ਼ਲ ਮੀਡੀਆ 'ਤੇ ਫੈਲਾਏ ਜਾ ਰਹੇ ਫਰਜ਼ੀ ਮੈਸੇਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਮੈਸੇਜ ਵਟਸਐਪ ਰਾਹੀਂ ਹੀ ਫੈਲਾਏ ਗਏ ਸਨ।

ਪੇਂਡੂ ਇਲਾਕਿਆਂ ਦੇ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ
ਜ਼ਿਆਦਾਤਰ ਅਪਰਾਧੀ ਪਿੰਡਾਂ ਦੇ ਲੋਕ ਹਨ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ ਲੋਕਾਂ ਨੇ ਸਮਾਰਟਫੋਨ ਦਾ ਪਹਿਲੀ ਵਾਰ ਇਸਤੇਮਾਲ ਕੀਤਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਬਾਲ ਤਸਕਰੀ ਨਾਲ ਜੁੜੀਆਂ ਇਨ੍ਹਾਂ ਅਫਵਾਹਾਂ ਨੂੰ ਬਿਨਾਂ ਕਿਸੇ ਪੁਸ਼ਟੀ ਦੇ ਸਹੀ ਮੰਨ ਲਿਆ ਅਤੇ ਇਸ ਕਾਰਨ ਹਿੰਸਾ ਨੂੰ ਉਤਸ਼ਾਹ ਮਿਲਿਆ।

ਪੁਲਸ ਸਮੇਤ ਨਿਊਜ਼ ਆਰਗਨਾਈਜੇਸ਼ੰਸ ਲੋਕਾਂ ਨੂੰ ਗਲਤ ਸੂਚਨਾ ਹੋਣ 'ਤੇ ਉਸ ਬਾਰੇ ਸਹੀ ਜਾਣਕਾਰੀ ਦੇ ਰਹੇ ਹਨ। ਫਿਰ ਵੀ ਜੋ ਲੋਕ ਪਹਿਲੀ ਵਾਰ ਵਟਸਐਪ ਦਾ ਇਸਤੇਮਾਲ ਕਰਦੇ ਹਨ ਉਹ ਕਿਸੇ ਦੁਆਰਾ ਭੇਜੀ ਗਈ ਫਰਜ਼ੀ ਖਬਰ ਨੂੰ ਸਹੀ ਸਮਝ ਲੈਂਦੇ ਹਨ ਜਿਸ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਰਿਹਾ ਹੈ।
ਮੁਫਤੀ ਦੇ ਤਿੰਨ ਵਿਧਾਇਕਾਂ ਨੇ ਕੀਤੀ ਬਗਾਵਤ, ਬਣ ਸਕਦੀ ਕਾਂਗਰਸ-ਪੀ.ਡੀ.ਪੀ. ਸਰਕਾਰ
NEXT STORY