ਤਿਰੂਵਨੰਤਪੁਰਮ : ਕੇਰਲ ਦੇ ਤਿਰੂਵਨੰਤਪੁਰਮ ਨੇੜੇ ਵੈਂਬਯਮ ਵਿੱਚ ਸਥਿਤ 'ਹੈਪੀਲੈਂਡ ਐਮਿਊਜ਼ਮੈਂਟ ਪਾਰਕ' ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਪਾਰਕ ਵਿੱਚ ਚੱਲ ਰਿਹਾ ਇੱਕ ਜਾਇੰਟ ਵ੍ਹੀਲ ਅਚਾਨਕ ਟੁੱਟ ਕੇ ਡਿੱਗ ਗਿਆ, ਜਿਸ ਕਾਰਨ ਦੋ ਬੱਚਿਆਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਇਹ ਸਾਰੇ ਜ਼ਖਮੀ ਤਾਮਿਲਨਾਡੂ ਦੇ ਨਾਗਰਕੋਇਲ ਤੋਂ ਆਏ ਸੈਲਾਨੀ ਸਨ।
ਪੁਲਸ ਅਨੁਸਾਰ ਇਹ ਹਾਦਸਾ ਦੁਪਹਿਰ ਕਰੀਬ 2 ਵਜੇ ਵਾਪਰਿਆ, ਜਦੋਂ ਸਕੂਲੀ ਛੁੱਟੀਆਂ ਕਾਰਨ ਪਾਰਕ 'ਚ ਸੈਲਾਨੀਆਂ ਦੀ ਭਾਰੀ ਭੀੜ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਾਇੰਟ ਵ੍ਹੀਲ ਦੇ ਵੈਲਡਿੰਗ ਜੋੜਾਂ ਤੇ ਲੋਹੇ ਦੇ ਸਪੋਰਟ ਫਰੇਮ ਦੇ ਅਚਾਨਕ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ। ਕੇਰਲ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ।
ਜ਼ਖਮੀਆਂ ਦੀ ਪਛਾਣ ਮਨੋਰਥੀ (54), ਸੀਮਾਨੀ (49), ਮਾਲਿਨੀ (49), ਸ਼ਿਆਮ ਡੇਨੀਅਲ (14) ਅਤੇ ਰੋਜ਼ (16) ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਤਿਰੂਵਨੰਤਪੁਰਮ ਦੇ ਸਰਕਾਰੀ ਮੈਡੀਕਲ ਕਾਲਜ 'ਚ ਰੈਫਰ ਕੀਤਾ ਗਿਆ ਹੈ, ਜਦਕਿ ਬਾਕੀ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਹਾਲਾਂਕਿ ਕਈਆਂ ਦੇ ਫ੍ਰੈਕਚਰ ਹੋਏ ਹਨ।
ਪੁਲਸ ਨੇ ਪਾਰਕ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਰਾਈਡ ਦੀ ਨਿਯਮਤ ਸਾਂਭ-ਸੰਭਾਲ (Maintenance) ਕੀਤੀ ਗਈ ਸੀ ਅਤੇ ਕੀ ਪਾਰਕ ਕੋਲ ਲੋੜੀਂਦੇ ਸੁਰੱਖਿਆ ਸਰਟੀਫਿਕੇਟ ਮੌਜੂਦ ਸਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਲਾਪਰਵਾਹੀ ਪਾਈ ਗਈ ਤਾਂ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਜਪਾ ਆਗੂ ਦੀ ਬੇਰਹਿਮੀ ਨਾਲ ਹੱਤਿਆ ! ਸਿਗਰਟ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ
NEXT STORY