ਨਵੀਂ ਦਿੱਲੀ— ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) 'ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਰਾਹ ਆਸਾਨ ਨਹੀਂ ਹੈ। ਇਕ ਗਰੀਬ ਮਰੀਜ਼ ਨੂੰ ਵੀ ਇੱਥੇ ਇਲਾਜ ਲਈ ਘੱਟੋ-ਘੱਟ 4 ਹਜ਼ਾਰ ਤੋਂ ਵਧ ਦਾ ਖਰਚ ਕਰਨਾ ਪੈਂਦਾ ਹੈ। ਉੱਥੇ ਹੀ ਜੇਕਰ ਮਰੀਜ਼ ਦਿੱਲੀ ਦਾ ਵਾਸੀ ਹੈ ਤਾਂ ਉਸ ਨੂੰ 1900 ਰੁਪਏ ਖਰਚ ਕਰਨੇ ਪੈਂਦੇ ਹਨ। ਇਸ 'ਚ ਮਰੀਜ਼ ਦੇ ਹਸਪਤਾਲ ਆਉਣ, ਰੁਕਣ, ਖਾਣ ਅਤੇ ਵਾਪਸ ਘਰ ਜਾਣ ਆਦਿ ਦਾ ਖਰਚਾ ਵੀ ਸ਼ਾਮਲ ਹੈ। ਨਤੀਜੇ ਵਜੋਂ ਏਮਜ਼ 'ਚ ਹੋਣ ਵਾਲੇ 500 ਰੁਪਏ ਤੱਕ ਦੇ ਮੈਡੀਕਲ ਟੈਸਟ ਮਰੀਜ਼ਾਂ ਲਈ ਜਲਦ ਮੁਫ਼ਤ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਖੁਲਾਸਾ ਖੁਦ ਏਮਜ਼ ਨੇ ਹੀ ਆਪਣੀ ਸਟਡੀ ਦੇ ਹਵਾਲੇ ਤੋਂ ਕੀਤਾ ਹੈ। ਸੰਸਥਾ 'ਚ ਇਲਾਜ ਅਤੇ ਜਾਂਚ ਮੁਫ਼ਤ ਦੀ ਸਮੀਖਿਆ ਕਰਨ ਵਾਲੀ ਕਮੇਟੀ ਨੇ ਇਹ ਅਧਿਐਨ ਕੀਤਾ ਹੈ।
ਸਟਡੀ 'ਚ 456 ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਹੈ। ਇਸ 'ਚ ਦਿੱਲੀ ਦੇ 222 ਅਤੇ ਬਾਹਰੀ ਰਾਜਾਂ ਤੋਂ ਏਮਜ਼ ਆਏ 234 ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੇ ਆਧਾਰ 'ਤੇ ਇਸ ਨਤੀਜੇ ਤੱਕ ਪਹੁੰਚਿਆ ਗਿਆ। ਕਮੇਟੀ ਦੇ ਪ੍ਰਮੁੱਖ ਡਾ. ਅਨੂਪ ਸਰਾਇਆ ਨੇ ਦੱਸਿਆ ਕਿ ਏਮਜ਼ 'ਚ ਇਲਾਜ ਅਤੇ 500 ਰੁਪਏ ਤੱਕ ਹੋਣ ਵਾਲੀ ਜਾਂਚ ਫੀਸ ਦੀ ਸਮੀਖਿਆ ਲਈ ਬੀਤੇ ਦਿਨੀਂ ਕਮੇਟੀ ਬਣਾਈ ਗਈ ਸੀ। ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰ ਕੇ ਕਮੇਟੀ ਨੇ ਮੌਜੂਦਾ ਰਿਪੋਰਟ ਤਿਆਰ ਕੀਤੀ ਹੈ। ਯਾਦ ਰਹੇ ਕਿ ਪਹਿਲਾਂ ਵੀ ਇਕ ਸਟਡੀ 'ਚ ਗਰੀਬ ਮਰੀਜ਼ਾਂ ਦੇ ਇਲਾਜ 'ਚ ਪੈਣ ਵਾਲੇ ਬੋਝ ਦਾ ਜ਼ਿਕਰ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਕੀਤੇ ਗਏ ਅਧਿਐਨ 'ਚ ਡਾ. ਸਰਾਇਆ ਦੀ ਅਗਵਾਈ 'ਚ ਬਲੱਭਗੜ੍ਹ ਸਥਿਤ ਏਮਜ਼ ਦੇ ਸੈਂਟਰ ਤੋਂ ਵੀ ਮਰੀਜ਼ਾਂ ਦੀ ਗੱਲਬਾਤ ਕੀਤੀ। ਇਸ 'ਚ ਏਮਜ਼ ਪ੍ਰਬੰਧਨ ਨੂੰ ਪ੍ਰਾਈਵੇਡ ਵਾਰਡ ਦੀ ਫੀਸ ਵਧਾਉਣ ਦੀ ਸਲਾਹ ਦਿੱਤੀ ਗਈ ਸੀ। ਮੰਨਿਆ ਗਿਆ ਸੀ ਕਿ ਫੀਸ ਵਧਣ ਨਾਲ ਹੋਣ ਵਾਲੀ ਸਲਾਨਾ ਆਮਦਨ ਨਾਲ ਗਰੀਬਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਸਕੇਗਾ। ਡਾ. ਅਨੂਪ ਸਰਾਇਆ ਨੇ ਦੱਸਿਆ ਕਿ ਇਲਾਜ ਦੇ ਖਰਚ ਕਾਰਨ ਮਰੀਜ਼ਾਂਦੇ ਪਰਿਵਾਰ ਨੂੰ ਖਾਣ-ਪੀਣ, ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦੇ ਖਰਚ 'ਚ ਕਟੌਤੀ ਕਰ ਕੇ ਆਪਣੀਆਂ ਜ਼ਰੂਰਤਾਂ ਨਾਲ ਸਮਝੌਤਾ ਕਰਨਾ ਪੈਂਦਾ ਹੈ।
ਸੜਕ 'ਤੇ ਖੜ੍ਹੀ ਟਰੈਕਟਰ-ਟਰਾਲੀ ਨਾਲ ਬੇਕਾਬੂ ਬਾਈਕ ਦੀ ਹੋਈ ਟੱਕਰ, 2 ਭਰਾਵਾਂ ਸਮੇਤ 3 ਦੀ ਮੌਤ
NEXT STORY