ਚੇਨਈ- ਤਾਮਿਲਨਾਡੂ ਦੇ ਮਦੁਰੈ ਰੇਲਵੇ ਯਾਰਡ 'ਚ ਖੜ੍ਹੀ ਰੇਲ ਦੇ ਡੱਬੇ 'ਚ ਅੱਗ ਲੱਗਣ ਦੀ ਘਟਨਾ 'ਚ ਜਾਨ ਗੁਆਉਣ ਵਾਲੇ 10 ਯਾਤਰੀਆਂ ਦੀਆਂ ਲਾਸ਼ਾਂ ਹਵਾਈ ਮਾਰਗ ਤੋਂ ਲਖਨਊ ਭੇਜੀਆਂ ਗਈਆਂ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ 5 ਲਾਸ਼ਾਂ ਨੂੰ ਇੱਥੋਂ ਸਿੱਧੀ ਉਡਾਣ ਜ਼ਰੀਏ ਲਖਨਊ ਭੇਜਿਆ ਗਿਆ, ਜਦਕਿ 4 ਨੂੰ ਇਕ ਹੋਰ ਉਡਾਣ ਤੋਂ ਬੈਂਗਲੁਰੂ ਦੇ ਰਸਤਿਓਂ ਭੇਜਿਆ ਗਿਆ। ਸਿੱਧੀ ਉਡਾਣ 'ਚ 14 ਯਾਤਰੀ ਜੋ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਕ ਮੈਂਬਰ ਹਨ ਅਤੇ 4 ਰੇਲਵੇ ਪੁਲਸ ਕਰਮੀਆਂ ਨੇ ਯਾਤਰਾ ਕੀਤੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਤਾਮਿਲਨਾਡੂ ਵਿਚ ਰੇਲ ਨੂੰ ਲੱਗੀ ਭਿਆਨਕ ਅੱਗ, 10 ਲੋਕਾਂ ਦੀ ਦਰਦਨਾਕ ਮੌਤ
ਮਦੁਰੈ ਰੇਲਵੇ ਸਟੇਸ਼ਨ 'ਤੇ 26 ਅਗਸਤ ਨੂੰ ਰੇਲ ਦੇ ਡੱਬੇ 'ਚ ਅੱਗ ਲੱਗਣ ਕਾਰਨ 10 ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ 8 ਹੋਰ ਜ਼ਖ਼ਮੀ ਹੋ ਗਏ ਸਨ। ਰੇਲਵੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਸੋਈ ਗੈਸ ਸਿਲੰਡਰ ਲੈ ਕੇ ਜਾਣ ਅਤੇ ਉਸ ਦੇ ਇਸਤੇਮਾਲ ਨੂੰ ਹਾਦਸੇ ਦੀ ਵਜ੍ਹਾ ਦੱਸਿਆ ਸੀ। ਰਾਜਕੀ ਰੇਲਵੇ ਪੁਲਸ ਨੇ ਮਾਮਲਾ ਦਰਜ ਕੀਤਾ ਅਤੇ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਪ੍ਰਾਈਵੇਟ ਪਾਰਟੀ ਕੋਚ (ਕਿਸੇ ਵਿਅਕਤੀ ਵਲੋਂ ਬੁਕ ਕੀਤਾ ਗਿਆ ਪੂਰਾ ਡੱਬਾ) ਦੇ ਯਾਤਰੀ ਦੱਖਣੀ ਭਾਰਤ ਦੀ ਤੀਰਥ ਯਾਤਰਾ 'ਤੇ ਨਿਕਲੇ ਸਨ ਅਤੇ ਇਕ ਟੂਰ ਆਪ੍ਰੇਟਰ ਨੇ ਰੇਲਵੇ ਤੋਂ ਡੱਬੇ ਨੂੰ ਕਿਰਾਏ 'ਤੇ ਲਿਆ ਸੀ।
ਇਹ ਵੀ ਪੜ੍ਹੋ- ਤੈਸ਼ 'ਚ ਆਏ ਪਤੀ ਨੇ ਪਤਨੀ ਸਣੇ ਕੀਤਾ ਵੱਡਾ ਕਾਂਡ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਹਿਮਤੀ ਦੀ ਉਮਰ ’ਚ ਕਟੌਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
NEXT STORY