ਕਾਂਚੀਪੁਰਮ- ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲੇ 'ਚ ਇਕ ਸ਼ਖਸ ਨੇ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖੁਦ ਦਰੱਖਤ ਨਾਲ ਫਾਂਸੀ ਲਗਾ ਲਈ। ਕਾਂਚੀਪੁਰਮ ਦੇ ਸ਼੍ਰੀਪੇਰਬੰਦੂਰ 'ਚ ਰਹਿਣ ਵਾਲਾ 37 ਸਾਲਾ ਇਕ ਸ਼ਖਸ ਅਰੂਮੁਗਮ ਨੇ ਆਪਣੀ 12 ਸਾਲ ਦੀ ਵੱਡੀ ਬੇਟੀ ਰਾਜੇਸ਼ਵਰੀ ਦੀ ਗਰਦਨ ਕੱਟ ਕੇ ਹੱਤਿਆ ਕੀਤੀ ਤਾਂ ਉੱਥੇ ਹੀ 10 ਸਾਲ ਦੀ ਸ਼ਾਲਿਨੀ ਅਤੇ 7 ਸਾਲ ਦੇ ਬੇਟੇ ਸੇਥੁਰਮਨ ਨੂੰ ਇਕੱਠੇ ਬੰਨ੍ਹ ਕੇ ਖੂਹ 'ਚ ਸੁੱਟ ਦਿੱਤਾ।
ਆਪਣੇ ਤਿੰਨੋਂ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਉੱਥੇ ਕੋਲ ਦੇ ਦਰੱਖਤ ਨਾਲ ਫਾਂਸੀ ਲਗਾ ਲਈ ਅਤੇ ਆਪਣੀ ਜਾਨ ਦੇ ਦਿੱਤੀ। ਪੁਲਸ ਇਸ ਗੱਲ ਤੋਂ ਹੈਰਾਨ ਹੈ ਕਿ ਆਖਰ ਅਰੂਮੁਗਮ ਨੇ ਆਪਣੇ ਤਿੰਨੋਂ ਬੱਚਿਆਂ ਦਾ ਕਤਲ ਕਿਉਂ ਕੀਤਾ, ਜਦੋਂ ਕਿ ਉਹ ਇਕ ਚੰਗੀ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ ਅਤੇ ਘਰ 'ਚ ਕੋਈ ਪਰਿਵਾਰਕ ਵਿਵਾਦ ਸਾਹਮਣੇ ਨਹੀਂ ਆਇਆ। ਉਸ ਨੂੰ ਨਸ਼ਾ ਕਰਨ ਦੀ ਵੀ ਆਦਤ ਨਹੀਂ ਸੀ।
ਅਰੂਮੁਗਮ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਇਕ ਧਾਰਮਿਕ ਸ਼ਖਸ ਸੀ, ਇਸ ਲਈ ਕਿਤੇ ਅਜਿਹਾ ਤਾਂ ਨਹੀਂ ਕਿ ਉਸ ਨੂੰ ਕੁਝ ਲੋਕਾਂ ਨੇ ਗੁੰਮਰਾਹ ਕੀਤਾ, ਜੋ ਖੁਦ ਨੂੰ ਭਗਵਾਨ ਮੰਨਦੇ ਹਨ। ਪੁਲਸ ਇਸ ਐਂਗਲ ਨਾਲ ਵੀ ਕੇਸ ਦੀ ਜਾਂਚ ਕਰ ਰਹੀ ਹੈ।
CBSE Exam : ਆਪਣੇ ਸਕੂਲ 'ਚ ਪ੍ਰੀਖਿਆ ਦੇਣਗੇ ਵਿਦਿਆਰਥੀ, ਜਾਣੋ ਕਦੋਂ ਆਉਣਗੇ ਨਤੀਜੇ
NEXT STORY