ਸ਼ਿਮਲਾ—ਦਰਿਆ ਦੀ ਰੂਹਾਨੀ ਮਹੱਤਤਾ ਬਣਾਈ ਰੱਖਣ ਲਈ ਹਿਮਾਚਲ ਦੇ ਕਿਨੌਰ ਜ਼ਿਲੇ 'ਚ ਸਤਲੁਜ ਦਰਿਆ ਦੇ ਕੰਢੇ 'ਤੇ 'ਤਾਂਦਵ ਆਰਤੀ' ਕੀਤੀ। ਇਹ ਆਰਤੀ ਕਾਂਸ਼ੀ ਤੋਂ ਆਏ ਅਚਾਰੀਆਂ ਨੇ ਐਤਵਾਰ ਨੂੰ ਪੂਰੇ ਰੀਤੀ ਰਿਵਾਜ਼ਾ ਨਾਲ ਕੀਤੀ। ਆਰਤੀ ਤੋਂ ਪਹਿਲਾਂ ਸਥਾਨਿਕ ਲੋਕਾਂ ਨੇ ਰਵਾਇਤੀ ਪੁਸ਼ਾਕ ਪਹਿਨ ਕੇ ਲੋਕ ਗੀਤ ਗਾਏ ਅਤੇ ਆਨੰਦ ਮਾਣਿਆ।

ਸਾਡੇ ਦੇਸ਼ 'ਚ ਦਰਿਆਵਾਂ ਦਾ ਕਾਫੀ ਮਹੱਤਵ ਹੈ ਅਤੇ ਇਨ੍ਹਾਂ ਦਰਿਆਵਾਂ ਨੂੰ ਭਗਵਾਨ ਦਾ ਦਰਜਾ ਮਿਲਿਆ ਹੈ। ਇਨ੍ਹਾਂ ਨਾਲ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਦਰਿਆਵਾਂ ਦੀ ਸੰਸਕ੍ਰਿਤੀ, ਸਮਾਜਿਕ ਅਤੇ ਆਰਥਿਕ ਮਹੱਤਤਾ ਹੈ। ਦੱਸ ਦੇਈਏ ਕਿ ਸਤਲੁਜ ਦਰਿਆ ਲਗਭਗ 400 ਕਿਲੋਮੀਟਰ ਵਹਿਣ ਤੋਂ ਬਾਅਦ ਕਿਨੌਰ ਦੇ ਸ਼ਿਪਕੀ 'ਚ ਜਾਸਕਰ ਪਰਬਤ ਸੀਰੀਜ਼ ਨੂੰ ਕੱਟਦੇ ਹੋਏ ਹਿਮਾਚਲ 'ਚ ਦਾਖਲ ਹੁੰਦਾ ਹੈ। ਇਸ ਦਰਿਆ ਦਾ ਵਹਾਅ ਦੱਖਣੀ-ਪੱਛਮੀ ਵਾਲੇ ਪਾਸੇ ਹੈ ਅਤੇ ਇਸ ਦੀ ਕੁਲ ਲੰਬਾਈ ਲਗਭਗ 1,450 ਕਿਲੋਮੀਟਰ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਮੁੰਦਰ ਤਲ ਤੋਂ ਲਗਭਗ 4,600 ਮੀਟਰ ਦੀ ਉਚਾਈ 'ਤੇ ਸਥਿਤ ਸਤਲੁਜ ਦਰਿਆ 'ਤੇ ਬਣੇ ਨਾਥਪਾ-ਝਕਰੀ ਬੰਨ 'ਤੇ ਆਰਤੀ ਕੀਤੀ ਗਈ ਸੀ। ਇਹ ਪਹਿਲ ਸਤਲੁਜ ਪਾਣੀ ਬਿਜਲੀ ਨਿਗਮ ਦੁਆਰਾ ਕੀਤੀ ਗਈ ਸੀ। ਬਨਾਰਸ ਅਤੇ ਹਰਿਦੁਆਰ ਦੀ ਗੰਗਾ ਆਰਤੀ ਦੀ ਤਰਜ 'ਤੇ ਇਹ ਪਹਿਲ ਕੀਤੀ ਗਈ ਸੀ।

ਤੇਲੰਗਾਨਾ ਦੇ ਮੇਅਰ ਦਾ ਐਲਾਨ, ਹੁਣ ਇਕ ਰੁਪਏ 'ਚ ਹੋਵੇਗਾ ਗਰੀਬਾਂ ਦਾ ਅੰਤਿਮ ਸੰਸਕਾਰ
NEXT STORY