ਨੈਸ਼ਨਲ ਡੈਸਕ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਇਕ ਵਿਦਿਆਰਥਣ ਦੇ ਨਾਲ ਕਥਿਤ ਤੌਰ 'ਤੇ ਬਦਸਲੂਕੀ ਕਰਨ ਦੇ ਦੋਸ਼ ਹੇਠ ਪੁਲਸ ਨੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁੰਛ ਦੇ ਖੇਤਰੀ ਸਿੱਖਿਆ ਅਧਿਕਾਰੀ ਨੇ ਅਧਿਆਪਕ ਨੂੰ ਬਰਖ਼ਾਸਤ ਕਰ ਦਿੱਤਾ ਹੈ ਅਤੇ ਉਸ ਦੇ ਖ਼ਿਲਾਫ਼ ਵਿਭਾਗੀ ਜਾਂਚ ਦਾ ਹੁਕਮ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਬੋਹਰਾ ਭਾਈਚਾਰੇ ਦੇ ਸਮਾਗਮ 'ਚ ਪੁੱਜੇ ਨਰਿੰਦਰ ਮੋਦੀ, ਕਿਹਾ, "ਮੈਂ ਇੱਥੇ PM ਨਹੀਂ, ਪਰਿਵਾਰਕ ਮੈਂਬਰ ਵਜੋਂ ਆਇਆ ਹਾਂ"
ਗੁਰਸਾਈ ਪੁਲਸ ਥਾਣੇ ਦੇ ਐੱਸ. ਐੱਚ. ਓ. ਫਾਰੁਖ ਅਹਿਮਦ ਨੇ ਦੱਸਿਆ ਕਿ ਮੁਲਜ਼ਮਾਂ ਦੇ ਦੋਸ਼ਾਂ ਤੋਂ ਬਾਅਦ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕ ਸਕੂਲ ਦੇ ਮੁਲਾਜ਼ਮ ਇਕ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਗਏ ਸਨ। ਸਕੂਲ ਵਿਚ ਸਿਰਫ਼ ਮੁਲਜ਼ਮ ਅਧਿਆਪਕ ਹੀ ਰਹਿ ਗਿਆ ਸੀ। ਅਹਿਮਦ ਨੇ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਗੁਰਸਾਈ ਪੁਲਸ ਥਾਣੇ ਵਿਚ ਧਾਰਾ 354 ਅਤੇ ਪੋਕਸੋ ਐਕਟ ਦੀ ਧਾਰਾ 8/10 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬੋਹਰਾ ਭਾਈਚਾਰੇ ਦੇ ਸਮਾਗਮ 'ਚ ਪੁੱਜੇ ਨਰਿੰਦਰ ਮੋਦੀ, ਕਿਹਾ, "ਮੈਂ ਇੱਥੇ PM ਨਹੀਂ, ਪਰਿਵਾਰਕ ਮੈਂਬਰ ਵਜੋਂ ਆਇਆ ਹਾਂ"
NEXT STORY