ਅਕੋਲਾ- ਮਹਾਰਾਸ਼ਟਰ ਦੇ ਬਦਲਾਪੁਰ ਤੋਂ ਬਾਅਦ ਹੁਣ ਅਕੋਲਾ 'ਚ ਸਕੂਲ ਦੀਆਂ ਵਿਦਿਆਰਥਣਾਂ ਨਾਲ ਸ਼ਰਮਨਾਕ ਘਟਨਾ ਵਾਪਰੀ। ਇੱਥੇ ਸਰਕਾਰੀ ਸਕੂਲ ਦਾ ਅਧਿਆਪਕ ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਦਿਖਾਉਂਦਾ ਸੀ। ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਦੋਸ਼ ਹੈ ਕਿ ਅਧਿਆਪਕ ਕਰੀਬ 4 ਮਹੀਨਿਆਂ ਤੋਂ ਇਹ ਹਰਕਤ ਕਰ ਰਿਹਾ ਸੀ। ਵਿਦਿਆਰਥਣਾਂ ਨੇ ਬਾਲ ਕਲਿਆਣ ਕਮੇਟੀ ਨੂੰ ਫੋਨ ਕੀਤਾ ਅਤੇ ਪੂਰੀ ਗੱਲ ਦੱਸੀ। ਇਹ ਘਟਨਾ ਅਕੋਲਾ 'ਚ ਕਾਜੀਖੇੜ ਦੇ ਇਕ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੀ ਹੈ। ਇੱਥੇ 47 ਸਾਲ ਦਾ ਅਧਿਆਪਕ ਚਾਰ ਮਹੀਨਿਆਂ ਤੋਂ ਸਕੂਲ ਦੀਆਂ 6 ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਦਿਖਾ ਰਿਹਾ ਸੀ। ਉਹ ਵਿਦਿਆਰਥਣਾਂ ਨੂੰ ਮਜ਼ਬੂਰਨ ਵੀਡੀਓ ਦਿਖਾ ਕੇ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਸੀ। ਇਸ ਤੋਂ ਤੰਗ ਆ ਕੇ ਵਿਦਿਆਰਥਣਾਂ ਨੇ ਬਾਲ ਕਲਿਆਣ ਕਮੇਟੀ ਦੇ ਟੋਲ-ਫ੍ਰੀ ਨੰਬਰ 'ਤੇ ਫੋਨ ਕੀਤਾ ਅਤੇ ਸ਼ਿਕਾਇਤ ਦਰਜ ਕਰਵਾਈ।
ਮੰਗਲਵਾਰ ਸਵੇਰੇ ਸ਼ਿਕਾਇਤ ਦੇ ਆਧਾਰ 'ਤੇ ਬਾਲ ਕਲਿਆਣ ਕਮੇਟੀ ਦੀ ਟੀਮ ਸਕੂਲ ਪਹੁੰਚੀ ਅਤੇ ਵਿਦਿਆਰਥਣਾਂ ਨਾਲ ਗੱਲਬਾਤ ਤੋਂ ਬਾਅਦ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ 6 ਵਿਦਿਆਰਥਣਾਂ ਨੇ ਸ਼ਿਕਾਇਤ ਕਰਵਾਈ ਹੈ ਕਿ ਉਨ੍ਹਾਂ ਦੇ ਸਕੂਲ 'ਚ ਇਕ ਅਧਿਆਪਕ ਚਾਰ ਮਹੀਨਿਆਂ ਤੋਂ ਅਸ਼ਲੀਲ ਵੀਡੀਓ ਦਿਖਾ ਰਿਹਾ ਹੈ। ਵਿਦਿਆਰਥਣਾਂ ਦੀ ਸ਼ਿਕਾਇਤ ਤੋਂ ਬਾਅਦ ਅਧਿਆਪਕ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਦੋਸ਼ੀ ਅਧਿਆਪਕ ਨੂੰ ਪੁੱਛ-ਗਿੱਛ ਤੋਂ ਬਾਅਦ ਹਿਰਾਸਤ 'ਚ ਲਿਆ ਗਿਆ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿਲਾ ਡਾਕਟਰ ਨਾਲ ਜਬਰ-ਜ਼ਿਨਾਹ ਤੇ ਕਤਲ ਮਾਮਲਾ: ਹੜਤਾਲ 'ਤੇ ਡਾਕਟਰ, ਸਿਹਤ ਸੇਵਾਵਾਂ ਠੱਪ
NEXT STORY