ਰਾਂਚੀ-ਚਾਰਾ ਘਪਲਾ ਮਾਮਲੇ ਵਿਚ ਸਜ਼ਾ ਪ੍ਰਾਪਤ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜਕਲ ਭਾਰੀ ਟੈਨਸ਼ਨ ’ਚ ਦੱਸੇ ਜਾਂਦੇ ਹਨ। ਟੈਨਸ਼ਨ ਦਾ ਮੁੱਖ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਵੱਡੇ ਬੇਟੇ ਅਤੇ ਬਿਹਾਰ ਦੇ ਮਹੂਆ ਤੋਂ ਵਿਧਾਇਕ ਤੇਜ ਪ੍ਰਤਾਪ ਯਾਦਵ ਨੇ ਪਤਨੀ ਐਸ਼ਵਰਿਆ ਤੋਂ ਤਲਾਕ ਲੈਣ ਲਈ ਅਰਜ਼ੀ ਦਾਇਰ ਕੀਤੀ ਹੋਈ ਹੈ।
ਰਾਜਿੰਦਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿਖੇ ਦਾਖਲ ਲਾਲੂ ਦਾ ਇਲਾਜ ਕਰਨ ਵਾਲੇ ਡਾ. ਡੀ. ਕੇ. ਝਾਅ ਨੇ ਵੀਰਵਾਰ ਦੱਸਿਆ ਕਿ ਇਹ ਟੈਨਸ਼ਨ ਲਾਲੂ ਦੀ ਸਿਹਤ ਲਈ ਠੀਕ ਨਹੀਂ ਹੈ। ਇਸ ਟੈਨਸ਼ਨ ਕਾਰਨ ਡਾਕਟਰ ਚਿੰਤਤ ਹਨ। 70 ਸਾਲ ਦੇ ਲਾਲੂ ਨੂੰ ਰੋਜ਼ਾਨਾ ਲਗਭਗ 15 ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਟੈਨਸ਼ਨ ਕਾਰਨ ਉਨ੍ਹਾਂ ਦੀ ਸਿਹਤ ਹੋਰ ਵੀ ਖਰਾਬ ਹੋ ਸਕਦੀ ਹੈ।
ਖਬਰਾਂ ਮੁਤਾਬਕ ਪਰਿਵਾਰਕ ਟੈਨਸ਼ਨ ਕਾਰਨ ਲਾਲੂ ਅੱਜਕਲ ਰਾਤ ਨੂੰ ਬਹੁਤ ਦੇਰ ਨਾਲ ਸੌਂਦੇ ਹਨ। 24 ਘੰਟਿਆਂ ਵਿਚੋਂ ਉਹ ਮੁਸ਼ਕਲ ਨਾਲ 6 ਘੰਟੇ ਸੌਂਦੇ ਹਨ। ਇੰਨੀ ਘੱਟ ਨੀਂਦ ਉਨ੍ਹਾਂ ਦੀ ਸਿਹਤ ਲਈ ਠੀਕ ਨਹੀਂ ਹੈ। ਉਨ੍ਹਾਂ ਨੂੰ ਨੀਂਦ ਦੀ ਦਵਾਈ ਦੇਣ ਬਾਰੇ ਵੀ ਸੋਚਿਆ ਜਾ ਰਿਹਾ ਹੈ। ਡਾਕਟਰਾਂ ਮੁਤਾਬਕ ਲਾਲੂ ਦੀ ਕਿਡਨੀ ਵੀ ਮੁਸ਼ਕਲ ਨਾਲ 50 ਫੀਸਦੀ ਕੰਮ ਕਰ ਰਹੀ ਹੈ। ਸ਼ੂਗਰ ਲੈਵਲ ਕੰਟਰੋਲ ਕਰਨ ਲਈ ਉਨ੍ਹਾਂ ਨੂੰ ਹੈਵੀ ਡੋਜ਼ ਦਿੱਤੀ ਜਾ ਰਹੀ ਹੈ। ਅਜਿਹੀ ਹਾਲਤ ਵਿਚ ਉਨ੍ਹਾਂ ਨੂੰ ਹੋਰ ਨਵੀਂ ਐਂਟੀਬਾਇਓਟਿਕ ਦਵਾਈ ਦੇਣੀ ਸੰਭਵ ਨਹੀਂ ਲੱਗਦੀ।
ਸ਼ਰਧਾਲੂ ਹੁਣ ਨਹੀਂਂ ਜਾ ਸਕਣਗੇ ਗੰਗੋਤਰੀ ਮੰਦਰ !
NEXT STORY