ਨਵੀਂ ਦਿੱਲੀ—ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਦਿੱਲੀ ਤੱਕ ਦੇ ਤੇਜਸ ਐਕਸਪ੍ਰੈੱਸ ਦਾ ਪਹਿਲੇ ਸਫਰ ਦਾ ਉਦਘਾਟਨ ਯਾਤਰੀਆਂ ਲਈ ਸ਼ਾਨਦਾਰ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਲਖਨਊ ਜੰਕਸ਼ਨ ਤੋਂ ਤੇਜਸ ਐਕਸਪ੍ਰੈੱਸ ਟ੍ਰੇਨ ਨੂੰ ਦਿੱਲੀ ਲਈ ਰਵਾਨਾ ਕਰ ਦਿੱਤਾ।

ਸੀ. ਐੱਮ. ਯੋਗੀ ਅਦਿੱਤਿਆਨਾਥ ਨੇ ਅੱਜ ਸਵੇਰੇ ਦੇਸ਼ ਦੀ ਕਾਰਪੋਰੇਟ ਸੈਕਟਰ ਦੀ ਪਹਿਲੀ ਟ੍ਰੇਨ ਤੇਜਸ ਨੂੰ ਹਰੀ ਝੰਡੀ ਦਿਖਾਈ। ਦੱਸ ਦੇਈਏ ਕਿ ਇਹ ਟ੍ਰੇਨ ਹਫਤੇ 'ਚ 6 ਦਿਨ ਚੱਲੇਗੀ। ਏਅਰਲਾਈਨ ਦੀ ਪਹਿਲੀ ਉਡਾਣ ਦੀ ਤਰਜ 'ਤੇ ਆਈ. ਆਰ. ਸੀ. ਟੀ. ਸੀ. (IRCTC) ਤੇਜਸ ਸਪੈਸ਼ਲ 'ਚ ਪਹਿਲਾ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਗਿਫਟ ਦਿੱਤੇ ਜਾਣਗੇ। ਯਾਤਰੀਆਂ ਨੂੰ ਆਈ. ਆਰ. ਸੀ. ਟੀ. ਸੀ. ਵੱਲੋਂ ਸੁਆਦੀ ਭੋਜਨ ਵੀ ਖਵਾਇਆ ਜਾਵੇਗਾ, ਜਿਸ ਦੇ ਲਈ ਉਨ੍ਹਾਂ ਤੋਂ ਪੈਸੇ ਨਹੀਂ ਲਏ ਜਾਣਗੇ।
ਦੇਰੀ ਨਾਲ ਟ੍ਰੇਨ ਆਉਣ 'ਤੇ ਮਿਲੇਗਾ ਮੁਆਵਜਾ-
ਦਿੱਲੀ-ਲਖਨਊ ਤੇਜਸ ਐਕਸਪ੍ਰੈੱਸ ਦੇ ਯਾਤਰੀਆਂ ਨੂੰ ਟ੍ਰੇਨ ਦੇ ਆਉਣ 'ਚ ਦੇਰੀ ਹੋਣ 'ਤੇ ਮੁਆਵਜਾ ਦਿੱਤਾ ਜਾਵੇਗਾ। ਰੇਲਵੇ ਦੀ ਸਹਾਇਕ ਕੰਪਨੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ 1 ਘੰਟੇ ਤੋਂ ਜ਼ਿਆਦਾ ਸਮਾਂ ਟ੍ਰੇਨ 'ਚ ਦੇਰੀ ਹੋਣ 'ਤੇ 100 ਰੁਪਏ ਅਤੇ 2 ਘੰਟੇ ਤੋਂ ਜ਼ਿਆਦਾ ਸਮੇਂ ਤੱਕ 250 ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ।
ਹੋਰ ਸਹੂਲਤਾਂ—
-ਆਈ. ਆਰ. ਸੀ. ਟੀ. ਸੀ. ਦੀ ਇਹ ਪਹਿਲੀ ਟ੍ਰੇਨ ਦੇ ਯਾਤਰੀਆਂ ਨੂੰ 25 ਲੱਖ ਰੁਪਏ ਦਾ ਮੁਫਤ ਬੀਮਾ ਵੀ ਦਿੱਤਾ ਜਾਵੇਗਾ।
-ਯਾਤਰਾ ਦੌਰਾਨ ਲੁੱਟਖੋਹ ਜਾਂ ਸਾਮਾਨ ਚੋਰੀ ਹੋਣ ਦੀ ਸਥਿਤੀ 'ਚ ਵੀ 1 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ। ਟ੍ਰੇਨ 'ਚ ਸਫਰ ਕਰ ਰਹੇ ਲੋਕਾਂ ਲਈ ਇਸ ਤਰ੍ਹਾਂ ਦਾ ਪਹਿਲੀ ਵਾਰ ਪ੍ਰਬੰਧ ਕੀਤਾ ਗਿਆ ਹੈ।
-ਤੇਜਸ ਐਕਸਪ੍ਰੈੱਸ ਹਫਤੇ 'ਚ 6 ਦਿਨ ਨਵੀਂ ਦਿੱਲੀ-ਲਖਨਊ ਮਾਰਗ 'ਤੇ ਚੱਲੇਗੀ।
-ਲਖਨਊ ਤੋਂ ਨਵੀਂ ਦਿੱਲੀ ਤੱਕ ਦੀ ਯਾਤਰਾ ਲਈ ਏ. ਸੀ. ਚੇਅਰਕਾਰ ਦਾ ਕਿਰਾਇਆ 1,125 ਰੁਪਏ ਅਤੇ ਐਗਜ਼ਿਵਕਿਊਟਿਵ ਲਈ 2,310 ਰੁਪਏ ਹੋਵੇਗਾ।
-ਨਵੀਂ ਦਿੱਲੀ ਤੋਂ ਲਖਨਊ ਦਾ ਏ. ਸੀ. ਚੇਅਰਕਾਰ ਦਾ ਯਾਤਰੀ ਕਿਰਾਇਆ 1,280 ਰੁਪਏ ਅਤੇ ਐਗਜਿਵਕਿਊਟਿਵ ਚੇਅਰਕਾਰ ਦਾ ਕਿਰਾਇਆ 2,450 ਰੁਪਏ ਹੋਵੇਗਾ।
ਇੱਥੇ ਰੁਕੇਗੀ ਟ੍ਰੇਨ-
ਤੇਜਸ ਟ੍ਰੇਨ ਗਾਜੀਆਬਾਦ ਅਤੇ ਕਾਨਪੁਰ 'ਚ ਖੜ੍ਹੀ ਹੋਵੇਗੀ। ਲਖਨਊ ਤੋਂ ਦਿੱਲੀ ਆਉਣ ਵਾਲੀ ਟ੍ਰੇਨ ਵੀ ਇਨ੍ਹਾਂ ਦੋ ਸਥਾਨਾਂ 'ਤੇ ਰੁਕੇਗੀ। ਤੇਜਸ ਦਾ ਸੰਚਾਲਨ ਪੂਰੀ ਤਰ੍ਹਾਂ ਪ੍ਰਾਈਵੇਟ ਕੰਪਨੀ ਆਈ. ਆਰ. ਸੀ. ਟੀ. ਸੀ. ਦੇ ਹੱਥ ਹੋਵੇਗਾ।
ਇੱਕ ਦਿਨ ਨਹੀਂ ਚੱਲੇਗੀ ਇਹ ਟ੍ਰੇਨ-
ਤੇਜਸ ਦਿੱਲੀ-ਲਖਨਊ ਦੋਵਾਂ ਪਾਸਿਓ ਮੰਗਲਵਾਰ ਨੂੰ ਛੱਡ ਕੇ ਹਫਤੇ ਦੇ ਬਾਕੀ ਸਾਰੇ ਦਿਨਾਂ ਸੋਮਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਚੱਲੇਗੀ।
ਮੱਧ ਪ੍ਰਦੇਸ਼ 'ਚ ਮਹਾਤਮਾ ਗਾਂਧੀ ਦੀਆਂ ਅਸਥੀਆਂ ਚੋਰੀ, ਤਸਵੀਰ 'ਤੇ ਲਿਖਿਆ- ਦੇਸ਼ਧ੍ਰੋਹੀ
NEXT STORY