ਹੈਦਰਾਬਾਦ (ਭਾਸ਼ਾ) - ਤੇਲੰਗਾਨਾ ਸਰਕਾਰ ਨੂੰ ਇੱਥੇ ਗਾਚੀਬਾਵਲੀ ਖੇਡ ਪਰਿਸਰ 'ਚ 14 ਮੰਜਿਲਾ ਇੱਕ ਟਾਵਰ ਨੂੰ ਸਿਰਫ਼ 20 ਦਿਨ 'ਚ 1500 ਬਿਸਤਰਿਆਂ ਵਾਲੇ ਹਸਪਤਾਲ 'ਚ ਤਬਦੀਲ ਕਰ ਦਿੱਤਾ। ਤੇਲੰਗਾਨਾ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 2002 'ਚ ਖੇਡ ਪਰਿਸਰ ਦੇ ਹਿੱਸੇ ਦੇ ਤੌਰ 'ਤੇ ਬਣਾਏ ਗਏ ਇਸ ਟਾਵਰ ਨੂੰ ਪੂਰੀ ਤਰ੍ਹਾਂ ਕੋਵਿਡ-19 ਹਸਪਤਾਲ 'ਚ ਬਦਲਣ 'ਚ 1000 ਲੋਕਾਂ ਨੇ ਕੰਮ ਕੀਤਾ। ਇਸ 'ਚ 50 ਆਈ.ਸੀ.ਯੂ. ਬੈਡ ਵੀ ਹਨ।

ਉਨ੍ਹਾਂ ਕਿਹਾ ਕਿ ਇਹ ਹਸਪਤਾਲ ਮਰੀਜ਼ਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਅਧਿਕਾਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਨਾ ਸਿਰਫ ਚੀਨ, ਜਿਸ ਨੇ ਵੁਹਾਨ 'ਚ 10 ਦਿਨ ਦੇ ਅੰਦਰ 1000 ਬਿਸਤਰਿਆਂ ਵਾਲਾ ਹਸਪਤਾਲ ਤਿਆਰ ਕਰ ਦਿੱਤਾ ਸੀ, ਸਗੋਂ ਤੇਲੰਗਾਨਾ ਵੀ ਤੁਰੰਤ ਫ਼ੈਸਲਾ ਕਰਣ ਅਤੇ ਉਨ੍ਹਾਂ 'ਤੇ ਅਮਲ ਕਰਣ 'ਚ ਸਾਰਿਆ ਨੂੰ ਹੈਰਾਨ ਕਰ ਸਕਦਾ ਹੈ । ਤੇਲੰਗਾਨਾ ਸੂਬਾ ਮੈਡੀਕਲ ਸੇਵਾਵਾਂ ਬੁਨਿਆਦੀ ਢਾਂਚਾ ਵਿਕਾਸ ਨਿਗਮ (ਟੀ.ਐਸ.ਐਮ.ਐਸ.ਆਈ.ਡੀ.ਸੀ.) ਨੇ ਬੀੜਾ ਚੁੱਕਿਆ ਅਤੇ ਤਿੰਨ ਹਫਤੇ ਤੋਂ ਵੀ ਘੱਟ ਸਮੇਂ 'ਚ ਇਸ ਨੂੰ ਅੰਜਾਮ ਦਿੱਤਾ। ਤੇਲੰਗਾਨਾ 'ਚ ਸੋਮਵਾਰ ਤੱਕ ਦੇ ਅੰਕੜਿਆਂ ਮੁਤਾਬਕ ਕੋਵਿਡ-19 ਦੇ 663 ਮਰੀਜ਼ਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਜਦੋਂ ਕਿ 23 ਲੋਕਾਂ ਦੀ ਇਸ ਤੋਂ ਮੌਤ ਹੋ ਚੁੱਕੀ ਹੈ।
ਪੱਛਮੀ ਬੰਗਾਲ 'ਤੇ ਗ੍ਰਹਿ ਮੰਤਰਾਲੇ ਨੇ ਲਗਾਇਆ ਦੋਸ਼, ਲਿਖੀ ਚਿੱਠੀ
NEXT STORY