ਭੋਪਾਲ/ਖੰਡਵਾ, (ਯੂ. ਐੱਨ. ਆਈ.)- ਮੱਧ ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਨੇ ਅੱਜ ਖੰਡਵਾ ਤੋਂ ਪਾਬੰਦੀਸ਼ੁਦਾ ਸੰਗਠਨ ਇੰਡੀਅਨ ਮੁਜਾਹਿਦੀਨ (ਆਈ. ਐੱਮ.) ਨਾਲ ਜੁੜੇ ਇਕ ਅੱਤਵਾਦੀ ਫੈਜਾਨ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ‘ਲੋਨ ਵੁਲਫ ਅਟੈਕ’ ਦੀ ਯੋਜਨਾ ਸੀ ਅਤੇ ਉਸ ਦੇ ਨਿਸ਼ਾਨੇ ’ਤੇ ਸੁਰੱਖਿਆ ਫੋਰਸ ਦੇ ਜਵਾਨ ਸਨ।
ਪੁਲਸ ਦੇ ਇੰਸਪੈਕਟਰ ਜਨਰਲ (ਆਈ. ਜੀ.) ਏ. ਟੀ. ਐੱਸ. ਡਾ. ਆਸ਼ੀਸ਼ ਨੇ ਅੱਜ ਇੱਥੇ ਪੁਲਸ ਹੈੱਡਕੁਆਰਟਰ ’ਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਮੱਧ ਪ੍ਰਦੇਸ਼ ਏ. ਟੀ. ਐੱਸ. ਵੱਲੋਂ ਤੜਕੇ 4 ਵਜੇ ਖੰਡਵਾ ਤੋਂ ਪਾਬੰਦੀਸ਼ੁਦਾ ਸੰਗਠਨ ਇੰਡੀਅਨ ਮੁਜਾਹਿਦੀਨ (ਆਈ. ਐੱਮ.) ਨਾਲ ਜੁਡ਼ੇ ਅੱਤਵਾਦੀ ਫੈਜਾਨ ਸ਼ੇਖ (34) ਨੂੰ ਉਸ ਦੇ ਘਰ ਕੰਜਰ ਮੁਹੱਲਾ, ਸਲੂਜਾ ਕਾਲੋਨੀ ਖੰਡਵਾ ’ਤੇ ਛਾਪੇਮਾਰੀ ਕਰ ਕੇ ਗ੍ਰਿਫਤਾਰ ਕੀਤਾ ਗਿਆ। ਉਸ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਬੁਲੇਟ ਸਵਾਰ ਕੁੜੀ ਨੇ ਆਟੋ ਚਾਲਕ ਦਾ ਸੜਕ ਵਿਚਕਾਰ ਕੜੇ ਮਾਰ-ਮਾਰ ਪਾੜ 'ਤਾ ਸਿਰ, ਵੀਡੀਓ ਵਾਇਰਲ
NEXT STORY