ਸ਼੍ਰੀਨਗਰ– ਜੰਮੂ-ਕਸ਼ਮੀਰ ਦੇ ਬਾਂਦੀਪੋਰਾ ’ਚ ਸ਼ੁੱਕਰਵਾਰ ਦੁਪਹਿਰ ਨੂੰ ਅੱਤਵਾਦੀਆਂ ਨੇ ਪੁਲਸ ਦਲ ’ਤੇ ਗ੍ਰੇਨੇਡ ਹਮਲਾ ਕੀਤਾ ਜਿਸ ਵਿਚ ਇਕ ਪੁਲਸ ਮੁਲਾਜ਼ਮ ਸ਼ਹੀਦ ਹੋ ਗਿਆ ਅਤੇ 3 ਹੋਰ ਜ਼ਖ਼ਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਸ਼ਹਿਰ ’ਚ ਇਕ ਅੱਤਵਾਦੀ ਨੇ ਪੁਲਸ ਦਲ ’ਤੇ ਗ੍ਰੇਨੇਡ ਸੁੱਟਿਆ ਜਿਸ ਵਿਚ 4 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਇਕ ਅਧਿਕਾਰੀ ਨੇ ਕਿਹਾ, ‘ਹਮਲੇ ’ਚ 4 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜ਼ਖ਼ਮੀ ਪੁਲਸ ਮੁਲਾਜ਼ਮਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਕ ਪੁਲਸ ਮੁਲਾਜ਼ਮ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ।’ ਸ਼ਹੀਦ ਪੁਲਸ ਮੁਲਾਜ਼ਮ ਦੀ ਤੁਰੰਤ ਪਛਾਣ ਨਹੀਂ ਹੋ ਸਕੀ।
ਜ਼ਿਕਰਯੋਗ ਹੈ ਕਿ ਦਸੰਬਰ 2021 ਤੋਂ ਬਾਅਦ ਬਾਂਦੀਪੋਰਾ ਸ਼ਹਿਰ ’ਚ ਪੁਲਸ ’ਤੇ ਅਜਿਹਾ ਇਹ ਦੂਜਾ ਹਮਲਾ ਹੈ। ਬੀਤੀ 10 ਦਸੰਬਰ ਨੂੰ ਬਾਂਦੀਪੋਰਾ ਦੇ ਗੁਲਸ਼ਨ ਚੌਂਕ ’ਤੇ ਇਕ ਅੱਤਵਾਦੀ ਹਮਲੇ ’ਚ ਸਿਨੈਕਸ਼ਨ ਗ੍ਰੇਡ ਕਾਂਸਟੇਬਲ ਮੁਹੰਮਦ ਸੁਲਤਾਨ ਅਤੇ ਕਾਂਸਟੇਬਲ ਫੈਯਾਜ਼ ਅਹਿਮਦ ਸ਼ਹੀਦ ਹੋ ਗਏ ਸਨ।
ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਬੋਨਟ 'ਤੇ 100 ਮੀਟਰ ਘਸੀਟਿਆ, ਸੇਵਾਮੁਕਤ ਨੌਕਰਸ਼ਾਹ ਦਾ ਪੁੱਤਰ ਗ੍ਰਿਫ਼ਤਾਰ
NEXT STORY