ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਦੇ ਖੋੜ ਪਿੰਡ 'ਚ ਇਕ ਤੇਜ਼ ਰਫ਼ਤਾਰ ਥਾਰ ਕਾਰ ਨੇ 2 ਮੁੰਡਿਆਂ ਅਤੇ ਉਨ੍ਹਾਂ ਦੇ ਨਾਨਾ ਨੂੰ ਕੁਚਲ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 8 ਅਤੇ ਸਾਲ ਦੇ ਜਾਇਦ ਖਾਨ ਅਤੇ ਈਸ਼ਾਂਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਨਾਨਾ, 53 ਸਾਲਾ ਸੁਭਾਸ਼ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਮ੍ਰਿਤਕ ਰਾਜਸਥਾਨ ਦੇ ਭਿਵਾੜੀ ਜ਼ਿਲ੍ਹੇ ਦੇ ਮਿਲਕਪੁਰ ਪਿੰਡ ਦੇ ਵਾਸੀ ਸਨ।
ਪੁਲਸ ਅਨੁਸਾਰ, ਸੁਭਾਸ਼ ਆਪਣੇ 2 ਦੋਹਤਿਆਂ ਨਾਲ ਖੋੜ ਪਿੰਡ ਕੋਲ ਲੋਕਰਾ ਰੋਡ 'ਤੇ ਆਪਣੇ ਭਰਾਵਾਂ ਨੂੰ ਮਿਲਣ ਆਇਆ ਸੀ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਕਰੀਬ 11 ਵਜੇ ਜਦੋਂ ਉਹ ਆਪਣੇ ਦੋਹਤਿਆਂ ਨਾਲ ਘਰ ਪਰਤ ਰਿਹਾ ਸੀ, ਉਦੋਂ ਇਕ ਮਹਿੰਦਰਾ ਥਾਰ ਨੇ ਉਨ੍ਹਾਂ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਕਈ ਫੁੱਟ ਦੂਰ ਜਾ ਡਿੱਗੇ। ਪੁਲਸ ਨੇ ਕਾਰ ਜ਼ਬਤ ਕਰ ਲਈ ਹੈ, ਹਾਲਾਂਕਿ ਉਸ ਦਾ ਡਰਾਈਵਰ ਅਜੇ ਵੀ ਫਰਾਰ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ,''ਅਸੀਂ ਥਾਰ ਵਾਹਨ ਦੀ ਨੰਬਰ ਪਲੇਟ ਦੇ ਆਧਾਰ 'ਤੇ ਡਰਾਈਵਰ ਦੀ ਪਛਾਣ ਕਰ ਲਈ ਹੈ। ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਥਾਰ ਵਾਹਨ ਤੇਜ਼ ਗਤੀ ਨਾਲ ਚਲਾਇਆ ਜਾ ਰਿਹਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਿਹਾਰ 'ਚ ਭਿਆਨਕ ਹਾਦਸਾ: ਨਦੀ 'ਚ ਡਿੱਗੀ ਮੇਲੇ ਤੋਂ ਪਰਤ ਰਹੇ ਨੌਜਵਾਨਾਂ ਦੀ ਕਾਰ, 3 ਦੀ ਮੌਤ, ਇੱਕ ਲਾਪਤਾ
NEXT STORY