ਪਟਨਾ—ਬਿਹਾਰ ਸਕੱਤਰੇ ਦੇ ਸਾਹਮਣੇ ਤੇਜਸਵੀ ਯਾਦਵ ਦੇ ਸੁਰੱਖਿਆ ਕਰਮੀਆਂ ਨੇ ਪੱਤਰਕਾਰਾਂ ਨਾਲ ਹੱਥੋ ਪਾਈ ਕੀਤੀ। ਪੂਰੇ ਘਟਨਾਕ੍ਰਮ ਡਿਪਟੀ ਸੀ.ਐੱਮ. ਤੇਜਸਵੀ ਦੇ ਸਾਹਮਣੇ ਹੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਤੇਜਸਵੀ ਦੇ ਸੁਰੱਖਿਆ ਕਰਮੀਆਂ ਅਤੇ ਸਮਰਥਕਾਂ ਨੇ ਸਵਾਲ ਪੁੱਛਣ 'ਤੇ ਮੀਡੀਆ ਕਰਮੀਆਂ ਨਾਲ ਕੁੱਟਮਾਰ ਕੀਤੀ। ਘਟਨਾ ਉਸ ਸਮੇਂ ਦੀ ਹੈ ਜਦੋਂ ਤੇਜਸਵੀ ਯਾਦਵ ਕੈਬਿਨੇਟ ਦੀ ਬੈਠਕ ਤੋਂ ਬਾਹਰ ਨਿਕਲ ਰਹੇ ਸੀ।
ਸਕੱਤਰੇ 'ਚ ਹੀ ਤੇਜਸਵੀ ਯਾਦਵ ਨੇ ਮੀਡੀਆ ਨਾਲ ਗੱਲਬਾਤ ਕੀਤੀ। ਭਾਜਪਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮੀਡੀਆ ਕਰਮੀ ਲਗਾਤਾਰ ਤੇਜਸਵੀ ਤੋਂ ਸਵਾਲ ਜਵਾਬ ਕਰ ਰਹੇ ਸੀ। ਇਸ ਦੌਰਾਨ ਤੇਜਸਵੀ ਦੇ ਸੁਰੱਖਿਆ ਗਾਰਡ ਅਤੇ ਸਮਰਥਕ ਭੜਕ ਗਏ ਅਤੇ ਮੀਡੀਆ ਕਰਮੀਆਂ ਨਾਲ ਹੱਥੋ ਪਾਈ ਕਰਨ ਲੱਗੇ। ਉੱਥੇ ਹਾ ਇਸ ਗੁੰਡਾਗਰਦੀ 'ਤੇ ਭਾਜਪਾ ਨੇਤਾ ਸੁਸ਼ੀਲ ਮੋਦੀ ਨੇ ਇਸ ਨੂੰ ਸ਼ਰਮਨਾਕ ਹਰਕਤ ਦੱਸਿਆ ਅਤੇ ਕਿਹਾ ਕਿ ਦੋਸ਼ੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
ਦੱਸ ਦਈਏ ਕਿ ਲਾਲੂ ਅਤੇ ਉਸ ਦੇ ਪਰਿਵਾਰ 'ਤੇ ਲੱਗੇ ਦੋਸ਼ਾਂ ਅਤੇ ਸੀ.ਬੀ.ਆਈ. ਅਤੇ ਇਡੀ ਦੇ ਛਾਪਿਆਂ ਦੇ ਵਿਚਾਲੇ ਅੱਜ ਪਹਿਲੀ ਵਾਰ ਤੇਜਸਵੀ ਨੇ ਮੀਡੀਆ ਸਾਹਮਣੇ ਚੁੱਪੀ ਤੋੜੀ ਸੀ।
ਮੰਤਰੀ ਮੰਡਲ ਦੇ ਫੈਸਲੇ, ਫੌਜਾਂ ਦੇ ਮੈਡੀਕਲ ਅਧਿਕਾਰੀ ਹੋਣਗੇ 65 ਸਾਲ ਦੀ ਉਮਰ 'ਚ ਰਿਟਾਇਰ
NEXT STORY