ਨਵੀਂ ਦਿੱਲੀ— ਗੁਜਰਾਤ ਵਿਚ ਵੋਟ ਪਾਉਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੱਡੀ ਵਿਚੋਂ ਬਾਹਰ ਨਿਕਲ ਕੇ ਲੋਕਾਂ ਦਾ ਸਵਾਗਤ ਕਰਨ 'ਤੇ ਸ਼ੁਰੂ ਹੋਇਆ ਹੰਗਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੀ. ਐੱਮ. ਮੋਦੀ ਵਿਰੁੱਧ ਕਾਂਗਰਸ ਦੀ ਸ਼ਿਕਾਇਤ ਮਗਰੋਂ ਹੁਣ ਭਾਜਪਾ ਵੀ ਚੋਣ ਕਮਿਸ਼ਨ ਪਹੁੰਚ ਗਈ ਹੈ। ਭਾਜਪਾ ਦਾ ਵਫਦ ਚੋਣ ਕਮਿਸ਼ਨ ਪਹੁੰਚਿਆ, ਜਿਸ ਵਿਚ ਰੱÎਿਖਆ ਮੰਤਰੀ ਨਿਰਮਲਾ ਸੀਤਾਰਮਨ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਸੀਨੀਅਰ ਭਾਜਪਾ ਆਗੂ ਅਰੁਣ ਸਿੰਘ ਅਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਸਨ।
ਉਨ੍ਹਾਂ ਚੋਣ ਕਮਿਸ਼ਨ ਨੂੰ ਮਿਲ ਕੇ ਕਾਂਗਰਸ ਵਿਰੁੱਧ ਸ਼ਿਕਾਇਤ ਕੀਤੀ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਚੋਣਾਂ ਦੌਰਾਨ ਕਾਂਗਰਸ ਨੇ ਚੋਣ ਜ਼ਾਬਤੇ ਦੀ ਉਲੰÎਘਣਾ ਕੀਤੀ ਹੈ। ਨਾਲ ਪ੍ਰਧਾਨ ਮੰਤਰੀ ਬਾਰੇ ਗਲਤ ਤੱਥ ਪੇਸ਼ ਕੀਤੇ ਹਨ। ਲਗਭਗ ਅੱਧੇ ਘੰਟੇ ਤਕ ਭਾਜਪਾ ਦੇ ਸੀਨੀਅਰ ਆਗੂਆਂ ਦਾ ਵਫਦ ਚੋਣ ਕਮਿਸ਼ਨ ਵਿਚ ਸੀ। ਇਸ ਦਰਮਿਆਨ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਅੱਜ ਭਾਰਤੀ ਚੋਣ ਕਮਿਸ਼ਨ ਦੇ ਬਾਅਦ ਰੋਸ ਵਿÎਖਾਵਾ ਕਰਦਿਆਂ ਦੋਸ਼ ਲਗਾਇਆ ਕਿ ਉਹ 'ਦੋਹਰੇ ਮਾਪਦੰਡ' ਅਪਣਾ ਰਿਹਾ ਹੈ ਅਤੇ ਕਾਂਗਰਸ ਤੇ ਭਾਜਪਾ ਨਾਲ ਸਲੂਕ ਦੇ ਮਾਮਲੇ ਵਿਚ ਨਿਰਪੱਖਤਾ ਨਾਲ ਕੰਮ ਨਹੀਂ ਕਰ ਰਿਹਾ।
ਓਧਰ, ਕਾਂਗਰਸ ਨੇ ਮੋਦੀ ਦੇ ਵੋਟ ਪਾਉਣ ਮਗਰੋਂ ਸੜਕ 'ਤੇ ਚੱਲਣ ਨੂੰ ਲੈ ਕੇ ਉਨ੍ਹਾਂ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਾਉਂਦੇ ਹੋਏ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਸੇ ਬੂਥ 'ਤੇ 2014 ਵਿਚ ਤੱਤਕਾਲੀਨ ਮੁੱਖ ਮੰਤਰੀ ਦੇ ਤੌਰ 'ਤੇ ਉਨ੍ਹਾਂ ਦੇ ਵੋਟ ਪਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਅਤੇ ਕੁੜਤੇ 'ਤੇ ਭਾਜਪਾ ਦਾ ਚੋਣ ਨਿਸ਼ਾਨ ਲਗਾਉਣ ਨੂੰ ਲੈ ਕੇ ਵੀ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਸੀ।
ਹਿਸਾਰ 'ਗੁੜੀਆ' ਰੇਪ ਮਾਮਲੇ 'ਚ ਇਕ ਗ੍ਰਿਫਤਾਰ, ਦੋਸ਼ੀ ਦੇ ਨਾਂ ਦਾ ਨਹੀਂ ਕੀਤਾ ਖੁਲਾਸਾ
NEXT STORY