ਨਵੀਂ ਦਿੱਲੀ— ਗੁੱਤ ਕੱਟਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਰਾਜਸਥਾਨ, ਯੂ.ਪੀ., ਦਿੱਲੀ, ਹਰਿਆਣਾ ਸਮੇਤ ਕਈ ਰਾਜਾਂ ਤੋਂ ਗੁੱਤ ਕੱਟੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਬੀਤੇ ਸੋਮਵਾਰ ਦੇਰ ਸ਼ਾਮ ਦਿੱਲੀ 'ਚ ਇਕ ਲੜਕੀ ਦੀ ਗੁੱਤ ਕੱਟ ਗਈ ਪਰ ਇਸ ਵਾਰ ਮਾਮਲਾ ਕਾਲੀ ਬਿੱਲੀ ਨਾਲ ਜੁੜਿਆ ਹੈ। ਮਾਮਲਾ ਦਿੱਲੀ ਦੇ ਭਾਰਤ ਨਗਰ ਇਲਾਕੇ ਦਾ ਹੈ। 12ਵੀਂ ਪਾਸ ਕਰ ਚੁਕੀ 18 ਸਾਲਾ ਲੜਕੀ ਉਸ ਦਿਨ ਸ਼ਾਮ ਨੂੰ ਘਰ 'ਚ ਇਕੱਲੀ ਸੀ। ਦੱਸਿਆ ਜਾ ਰਿਹਾ ਹੈ ਕਿ ਉਦੋਂ ਅਚਾਨਕ ਉਸ ਦੇ ਘਰ 'ਚ ਇਕ ਕਾਲੀ ਬਿੱਲੀ ਆਈ, ਜਿਵੇਂ ਹੀ ਲੜਕੀ ਨੇ ਬਿੱਲੀ ਨੂੰ ਦੇਖਿਆ ਤਾਂ ਬਿੱਲੀ ਨੇ ਲੜਕੀ 'ਤੇ ਝੱਪਟਾ ਮਾਰ ਦਿੱਤਾ।
ਪੀੜਤਾ ਅਨੁਸਾਰ ਉਸ ਦੀ ਚੀਕ ਨਿਕਲ ਗਈ ਅਤੇ ਅੱਖਾਂ ਸਾਹਮਣੇ ਹਨ੍ਹੇਰਾ ਛਾ ਗਿਆ। ਜਦੋਂ ਲੜਕੀ ਨੂੰ ਹੋਸ਼ ਆਇਆ ਤਾਂ ਫਰਸ਼ 'ਤੇ ਉਸ ਦੀ ਕੱਟੀ ਹੋਈ ਗੁੱਤ ਪਈ ਸੀ। ਘਟਨਾ ਤੋਂ ਬਾਅਦ ਲੜਕੀ ਦੇ ਘਰ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ। ਪੁਲਸ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਸ਼ੁਰੂਆਤੀ ਜਾਂਚ ਕਰ ਕੇ ਵਾਪਸ ਗਈ। ਪੁਲਸ ਅਨੁਸਾਰ ਪੀੜਤ ਲੜਕੀ ਨੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ, ਮੈਡੀਕਲ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਗੁੱਤ ਕੱਟਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਲੋਕਾਂ ਦੇ ਮਨ 'ਚ ਗੁੱਤ ਕੱਟਣ ਵਾਲੇ ਭੂਤ ਦਾ ਡਰ ਵਧਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਲੋਕ ਇਸ ਤੋਂ ਬਚਣ ਲਈ ਤੰਤਰ-ਮੰਤਰ ਦੀ ਮਦਦ ਵੀ ਲੈ ਰਹੇ ਹਨ।
ਸਕੂਲ ਦੇ ਲਈ ਘਰ ਤੋਂ ਨਿਕਲੇ ਬੱਚਿਆਂ ਨੂੰ ਬੱਸ ਨੇ ਕੁਚਲਿਆ
NEXT STORY