ਰੇਵਾੜੀ — ਰੇਵਾੜੀ 'ਚ ਇਕ ਪਤਨੀ ਨੇ ਆਪਣੇ ਸ਼ਰਾਬੀ ਪਤੀ ਦਾ ਕਤਲ ਕਰਕੇ ਲਾਸ਼ ਨੂੰ ਝੋਪੜ 'ਚ ਹੀ ਦਬਾ ਦਿੱਤਾ। ਕਤਲ ਤੋਂ 3 ਦਿਨ ਬਾਅਦ ਗੁਆਂਢੀਆਂ ਨੂੰ ਬਦਬੂ ਆਉਣ ਲੱਗੀ ਤਾਂ ਮਾਮਲੇ ਦਾ ਖੁਲਾਸਾ ਹੋਇਆ। ਜਾਣਕਾਰੀ ਦੇ ਅਨੁਸਾਰ ਚੰਦਨ ਅਤੇ ਸੁਨੀਤਾ ਨਾਂ ਦਾ ਜੋੜਾ ਛੱਤੀਸਗੜ ਰਹਿੰਦਾ ਸੀ। ਉਹ ਰਸਿਆਵਾਸ ਪਿੰਡ 'ਚ ਸਥਿਤ ਇਕ ਇੱਟਾਂ ਦੇ ਭੱਠੇ 'ਚ ਮਜ਼ਦੂਰੀ ਕਰਨ ਲਈ ਝੋਪੜੇ 'ਚ ਰਹਿੰਦੇ ਸਨ। ਇਕ ਜੁਲਾਈ ਨੂੰ ਦੋਵਾਂ ਨੇ ਵਾਪਸ ਆਉਣਾ ਸੀ, ਪਰ 26 ਜੂਨ ਨੂੰ ਪਤੀ ਸ਼ਰਾਬ ਦੇ ਨਸ਼ੇ 'ਚ ਆਇਆ ਅਤੇ ਪਤਨੀ ਨਾਲ ਝਗੜਾ ਕਰਨ ਲੱਗਾ। ਸ਼ਰਾਬੀ ਪਤੀ ਧੱਕੇ ਨਾਲ ਜ਼ਮੀਨ 'ਤੇ ਡਿੱਗਾ ਅਤੇ ਉਸਦੀ ਮੌਤ ਹੋ ਗਈ।
ਜਾਣਕਾਰੀ ਦੇ ਅਨੁਸਾਰ ਚੰਦਨ ਅਤੇ ਸੁਨੀਤਾ ਨਾਂ ਦਾ ਜੋੜਾ ਛੱਤੀਸਗੜ ਰਹਿੰਦਾ ਸੀ। ਉਹ ਰਸਿਆਵਾਸ ਪਿੰਡ 'ਚ ਸਥਿਤ ਇਕ ਇੱਟਾਂ ਦੇ ਭੱਠੇ 'ਚ ਮਜ਼ਦੂਰੀ ਕਰਨ ਲਈ ਝੋਪੜੇ 'ਚ ਰਹਿੰਦੇ ਸਨ। ਇਕ ਜੁਲਾਈ ਨੂੰ ਦੋਵਾਂ ਨੇ ਵਾਪਸ ਆਉਣਾ ਸੀ, ਪਰ 26 ਜੂਨ ਨੂੰ ਪਤੀ ਸ਼ਰਾਬ ਦੇ ਨਸ਼ੇ 'ਚ ਆਇਆ ਅਤੇ ਪਤਨੀ ਨਾਲ ਝਗੜਾ ਕਰਨ ਲੱਗਾ। ਸ਼ਰਾਬੀ ਪਤੀ ਧੱਕੇ ਨਾਲ ਜ਼ਮੀਨ 'ਤੇ ਡਿੱਗਾ ਅਤੇ ਉਸਦੀ ਮੌਤ ਹੋ ਗਈ।
ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਝੋਪੜੀ 'ਚੋਂ ਬਦਬੂ ਆਉਣ ਲੱਗੀ। ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਝੋਪੜੇ 'ਚ ਬਣੇ ਹੋਏ ਚਬੂਤਰੇ ਦੀ ਖੁਦਾਈ ਕੀਤੀ ਗਈ ਤਾਂ ਉਸ ਵਿੱਚੋਂ ਚੰਦਨ ਨਾਂ ਦੇ ਵਿਅਕਤੀ ਦੀ ਲਾਸ਼ ਨਿਕਲੀ। ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਪਤਨੀ ਦੇ ਖਿਲਾਫ ਕਤਲ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਰੰਭਿਕ ਜਾਂਚ ਤੋਂ ਪਤਾ ਲੱਗਦਾ ਹੈ ਕਿ ਪਤਨੀ ਦੇ ਧੱਕਾ ਮਾਰਨ ਕਰਕੇ ਹੀ ਪਤੀ ਦੀ ਮੌਤ ਹੋਈ ਹੈ। ਪਰ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਪਤੀ ਦੀ ਗੈਰ-ਮੌਜੂਦਗੀ 'ਚ ਪ੍ਰੇਮੀ ਨਾਲ ਰੰਗ-ਰਲੀਆਂ ਮਨਾਉਂਦੇ ਫੜੀ ਗਈ ਪਤਨੀ
NEXT STORY