ਝੱਜਰ — ਹਰਿਆਣਾ 'ਚ ਲਗਾਤਾਰ ਬਲਾਤਕਾਰ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ, ਜੋ ਕਿ ਔਰਤਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰਦੇ ਹਨ। ਝੱਜਰ 'ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਥੇ ਬਾਦਲੀ ਖੇਤਰ 'ਚ ਇਕ ਹਵਸ ਦੇ ਪੁਜਾਰੀ ਨੇ ਇਕ 7 ਸਾਲ ਦੀ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਘਰ ਦੇ ਬਾਹਰ ਖੇਡ ਰਹੀ 7 ਸਾਲ ਦੀ ਮਾਸੂਮ ਨੂੰ ਦੋਸ਼ੀ ਬਜ਼ੁਰਗ ਅਗਵਾ ਕਰਕੇ ਉਸਨੂੰ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਮਾਸੂਮ ਬੱਚੀ ਨੂੰ ਹਸਪਤਾਲ ਲੈ ਜਾਇਆ ਗਿਆ, ਜਿਥੇ ਮੈਡੀਕਲ ਜਾਂਚ 'ਚ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ।
ਡੀ.ਐਸ.ਪੀ. ਹੰਸਰਾਜ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਪਿੰਡ ਦਾ ਹੀ ਇਕ ਵੱਡੀ ਉਮਰ ਦਾ ਵਿਅਕਤੀ ਹੈ। ਦੋਸ਼ੀ ਦੇ ਖਿਲਾਫ ਪੋਸਕੋ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਰਸੋਈ ਘਰ 'ਚ ਫੱਟਿਆ ਗੈਸ ਸਿਲੰਡਰ, ਹੋਇਆ 2 ਲੱਖ ਦਾ ਨੁਕਸਾਨ
NEXT STORY