ਇੰਦੌਰ— ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਕੇ ਵਾਪਸ ਆਈ ਪਤਨੀ ਨੇ ਪਤੀ ਤੋਂ ਡਾਇਮੰਡ ਜਿਊਲਰੀ ਦੀ ਮੰਗ ਕਰ ਦਿੱਤੀ। ਪਤੀ ਮੰਗ ਪੂਰੀ ਨਾ ਕਰ ਸਕਿਆ ਤਾਂ ਪਤਨੀ ਨਾਰਾਜ਼ ਹੋ ਗਈ। ਪੰਜ ਦਿਨ ਤੱਕ ਚਲੇ ਝਗੜੇ ਦੇ ਬਾਅਦ ਮੰਗਲਵਾਰ ਦੇਰ ਰਾਤੀ ਉਨ੍ਹਾਂ ਦੇ ਕਮਰੇ ਤੋਂ ਚੀਕਣ ਦੀਆਂ ਆਵਾਜ਼ਾਂ ਗੁੰਝਣ ਲੱਗੀਆਂ।
ਪੁਲਸ ਨੂੰ ਲੈ ਕੇ ਜਦੋਂ ਲੋਕ ਘਰ 'ਚ ਦਾਖ਼ਲ ਹੋਏ ਤਾਂ ਅੰਦਰ ਦਰਦਨਾਕ ਸੀਨ ਸਾਹਮਣੇ ਸੀ। ਖੂਨ ਨਾਲ ਲਥਪਥ ਪਤਨੀ ਬਿਸਤਰ 'ਤੇ ਮ੍ਰਿਤ ਪਈ ਸੀ ਅਤੇ ਪਤੀ ਹੱਥ 'ਚ ਚਾਕੂ ਲੈ ਕੇ ਭੱਜਣ ਦੀ ਤਿਆਰੀ ਕਰ ਰਿਹਾ ਸੀ।

ਇਹ ਸਨਸਨੀਖੇਜ ਵਾਰਦਾਤ Âਰੋਡ੍ਰਮ ਥਾਣਾ ਦੇ ਅਸ਼ੋਕ ਨਗਰ 'ਚ ਮੰਗਲਵਾਰ ਦੇਰ ਰਾਤ ਨੂੰ ਹੋਈ। ਇੱਥੇ ਰਹਿਣ ਵਾਲੇ ਗੋਵਿੰਦ ਪਿਤਾ ਦਿਨੇਸ਼ ਰਾਮਦੇਵ ਨੇ ਆਪਣੀ ਪਤਨੀ ਪ੍ਰਾਚੀ ਦਾ ਗਲਾ ਕੱਟ ਕੇ ਕਤਲ ਕਰ ਦਿੱਤਾ। ਗੁੱਸੇ 'ਚ ਆਏ ਗੋਵਿੰਦ ਨੇ ਪਹਿਲੇ ਪ੍ਰਾਚੀ ਦੇ ਸਰੀਰ 'ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਫਿਰ ਉਸ ਦਾ ਗਲਾ ਕੱਟ ਦਿੱਤਾ। ਪ੍ਰਾਚੀ ਭੋਪਾਲ ਦੀ ਰਹਿਣ ਵਾਲੀ ਸੀ। ਦੋਹਾਂ ਨੇ ਇਕ ਸਾਲ ਪਹਿਲੇ ਲਵ ਮੈਰਿਜ ਕਰਵਾਈ ਸੀ। 6 ਜੁਲਾਈ ਨੂੰ ਇਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ।

ਗੋਵਿੰਦ ਨੇ ਵਰ੍ਹੇਗੰਢ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਕੁਝ ਪੋਸਟ ਵੀ ਪਾਈ ਸੀ। ਪੁਲਸ ਮੁਤਾਬਕ ਦੋਸ਼ੀ ਪੇਸ਼ੇ ਤੋਂ ਫੋਟੋਗ੍ਰਾਫਰ ਸੀ। ਉਹ ਵਿਆਹ ਅਤੇ ਹੋਰ ਪ੍ਰੋਗਰਾਮ 'ਚ ਫੋਟੋਗ੍ਰਾਫੀ ਦਾ ਆਰਡਰ ਲੈਂਦਾ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਗੁਆਂਢੀਆਂ ਨੇ ਦੱਸਿਆ ਕਿ ਦੋਹੇਂ ਆਏ ਦਿਨ ਝਗੜੇ ਰਹਿੰਦੇ ਸੀ।

ਸ਼ੁਰੂਆਤੀ ਜਾਂਚ 'ਚ ਦੋਸ਼ੀ ਨੇ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਦੋਹਾਂ ਵਿਚਕਾਰ ਝਗੜਾ ਚੱਲ ਰਿਹਾ ਸੀ। ਘਟਨਾ ਵਾਲੀ ਰਾਤ ਵੀ ਉਹ ਮੋਬਾਇਲ 'ਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਕਰ ਰਹੀ ਸੀ। ਨਸ਼ੇ 'ਚ ਹੋਣ ਕਾਰਨ ਮੈਨੂੰ ਗੁੱਸਾ ਆ ਗਿਆ ਅਤੇ ਇਹ ਸਭ ਹੋ ਗਿਆ।

ਡਾਕਟਰਾਂ ਦੀ ਕਮੀ ਪੂਰੀ ਕਰਨ ਲਈ ਮੋਦੀ ਸਰਕਾਰ ਨੇ ਲਿਆ ਅਹਿਮ ਫੈਸਲਾ!
NEXT STORY