ਦੇਹਰਾਦੂਨ— ਪੁਲਸ ਨੇ ਬਿੰਦਾਲ ਪੁੱਲ ਹੇਠਾਂ ਇਕ ਬੰਦ ਘਰ ਤੋਂ ਦੇਸੀ ਸ਼ਰਾਬ ਦੀਆਂ 23 ਪੇਟੀਆਂ ਬਰਾਮਦ ਕੀਤੀਆਂ ਹਨ। ਸ਼ਰਾਬ ਮਕਾਨ ਦੇ ਅੰਦਰ ਸੁਰੰਗ ਬਣਾ ਕੇ ਛੁਪਾਈ ਗਈ ਸੀ। ਜਿਸ ਮਕਾਨ ਤੋਂ ਸ਼ਰਾਬ ਦੀ ਖੇਪ ਫੜੀ ਗਈ ਹੈ, ਉਹ ਦੀਪਕ ਸੋਨਕਰ ਦਾ ਦੱਸਿਆ ਜਾ ਰਿਹਾ ਹੈ। ਪੁਲਸ ਮਕਾਨ ਮਾਲਕ ਦੀ ਤਲਾਸ਼ ਕਰ ਰਹੀ ਹੈ। ਜਿਸ ਦੇ ਖਿਲਾਫ ਗੁੰਡਾ ਐਕਟ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਸੀ.ਓ ਸਿਟੀ ਚੰਦਰਮੋਹਨ ਸਿੰਘ ਨੇਗੀ ਦੀ ਅਗਵਾਈ 'ਚ ਪੁਲਸ ਬਿੰਦਾਲ ਪੁੱਲ ਦੇ ਆਸਪਾਸ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲਸ ਨੂੰ ਕਿਸੇ ਨੇ ਬਿੰਦਾਲ ਪੁੱਲ ਦੇ ਹੇਠਾਂ ਮਕਾਨ 'ਚ ਗੈਰ-ਕਾਨੂੰਨੀ ਸ਼ਰਾਬ ਹੋਣ ਦੀ ਸੂਚਨਾ ਦਿੱਤੀ। ਸੂਚਨਾ 'ਤੇ ਸੀ.ਓ ਸਿਟੀ ਪੁਲਸ ਫੌਜ ਨਾਲ ਘਰ ਪੁੱਜੀ। ਘਰ ਬੰਦ ਸੀ। ਪੁਲਸ ਨੇ ਘਰ ਦਾ ਤਾਲਾ ਤੋੜ ਕੇ ਅੰਦਰ ਤਲਾਸ਼ੀ ਲਈ ਤਾਂ ਉਥੇ ਸੁਰੰਗ ਬਣੀ ਸੀ। ਇਸ 'ਚ ਵੱਡੀ ਮਾਤਰਾ 'ਚ ਦੇਸੀ ਸ਼ਰਾਬ ਛੁਪਾਈ ਗਈ ਸੀ। ਪੁਲਸ ਨੇ ਮੌਕੇ ਤੋਂ ਹੀ 23 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਸੀ.ਓ ਸਿਟੀ ਚੰਦਰਮੋਹਨ ਸਿੰਘ ਨੇ ਦੱਸਿਆ ਕਿ ਜਿਸ ਮਕਾਨ ਤੋਂ ਸ਼ਰਾਬ ਬਰਾਮਦ ਹੋਈ ਸੀ, ਉਥੇ ਪਹਿਲੇ ਤੋਂ ਹੀ ਕਈ ਵਾਰ ਸ਼ਰਾਬ ਫੜੀ ਗਈ ਹੈ। ਦੀਪਕ ਸੋਨਕਰ ਪਹਿਲੇ ਵੀ ਦੇਸੀ ਸ਼ਰਾਬ ਦੇ ਮਾਮਲੇ 'ਚ ਜੇਲ ਜਾ ਚੁੱਕੇ ਹਨ। ਪੁਲਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ।
ਮੱਧ ਪ੍ਰਦੇਸ਼ : ਇਕ ਹੋਰ ਕਿਸਾਨ ਚੜਿਆ ਕਰਜ਼ੇ ਦੀ ਬਲੀ
NEXT STORY