ਫਰੀਦਾਬਾਦ — ਫਰੀਦਾਬਾਦ ਦੀ ਤਿਗਾਂਵ ਵਿਧਾਨ ਸਭਾ ਦੇ ਇਕ ਪਿੰਡ ਦੀ ਵਿਆਹੁਤਾ ਨਾਲ ਉਸ ਦੇ ਹੀ ਦੇਵਰ ਨੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਪੀੜਤਾ ਨੇ ਇਸ ਦੀ ਸ਼ਿਕਾਇਤ ਜਦੋਂ ਸੱਸ ਅਤੇ ਨਨਾਣ ਨਾਲ ਕੀਤੀ ਤਾਂ ਉਸਨੂੰ ਘਰ ਦੀ ਇੱਜ਼ਤ ਦਾ ਹਵਾਲਾ ਦੇ ਕੇ ਚੁੱਪ ਕਰਵਾ ਦਿੱਤਾ ਗਿਆ। ਅੱਤਿਆਚਾਰਾਂ ਤੋਂ ਤੰਗ ਆ ਕੇ ਮਹਿਲਾ ਨੇ ਜਦੋਂ ਪਤੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਪਤੀ ਨੇ ਉਲਟਾ ਮਹਿਲਾ ਨੂੰ ਹੀ ਕਸੂਰਵਾਰ ਦੱਸਦੇ ਹੋਏ ਉਸ ਤੋਂ 11 ਲੱਖ ਰੁਪਏ ਅਤੇ ਇੰਡੇਵਰ ਗੱਡੀ ਦੀ ਡਿਮਾਂਡ ਕਰਦੇ ਹੋਏ ਘਰੋਂ ਕੱਢ ਦਿੱਤਾ। ਥਾਣੇ 'ਚ ਸ਼ਿਕਾਇਤ ਕਰਨ ਤੋਂ ਬਾਅਦ ਵੀ ਪੀੜਤਾ ਦੀ ਸੁਣਵਾਈ ਨਹੀਂ ਹੋਈ। ਇਸ ਕਾਰਨ ਮਜਬੂਰਨ ਪੀੜਤਾ ਨੂੰ ਅਧਿਕਾਰੀਆਂ ਦੇ ਚੱਕਰ ਕੱਢਣੇ ਪੈ ਰਹੇ ਹਨ।

ਜਾਣਕਾਰੀ ਅਨੁਸਾਰ 2 ਸਾਲ ਪਹਿਲਾਂ ਤਿਗਾਂਵ ਦੇ ਇਕ ਪਿੰਡ ਦੀ ਲੜਕੀ ਦਾ ਵਿਆਹ ਪਰਿਵਾਰ ਵਾਲਿਆਂ ਨੇ ਪਲਵਲ ਦੇ ਪਿੰਡ ਬਹਰੌਲਾ 'ਚ ਕੀਤਾ ਸੀ, ਜਿਥੇ ਵਿਆਹ ਤੋਂ ਬਾਅਦ ਉਸਦਾ ਦੇਵਰ ਸੰਦੀਪ ਉਸ 'ਤੇ ਗੰਦੀ ਨਿਗਾਹ ਰੱਖਦਾ ਸੀ। ਇਕ ਦਿਨ ਰਾਤ ਦੇ ਸਮੇਂ ਜਦੋਂ ਉਹ ਆਪਣੇ ਕਮਰੇ 'ਚ ਸੌਂ ਰਹੀ ਸੀ ਤਾਂ ਉਸਦਾ ਦੇਵਰ ਚੁੱਪਚਾਪ ਉਸਦੇ ਕਮਰੇ 'ਚ ਆਇਆ ਅਤੇ ਸ੍ਰਹਾਣੇ ਨਾਲ ਮੂੰਹ ਦਬਾ ਕੇ ਉਸ ਨਾਲ ਬਲਾਤਕਾਰ ਕੀਤਾ। ਦੇਵਰ ਦੀ ਇਸ ਕਰਤੂਤ ਦੀ ਸ਼ਿਕਾਇਤ ਉਸਨੇ ਸਹੁਰਾ ਪਰਿਵਾਰ ਨਾਲ ਕੀਤੀ ਤਾਂ ਕਿਸੇ ਨੇ ਉਸਦੀ ਗੱਲ 'ਤੇ ਵਿਸ਼ਵਾਸ ਨਾ ਕੀਤਾ ਅਤੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ।

ਸਹੁਰਿਆਂ ਤੋਂ ਤੰਗ ਪੀੜਤ ਮਹਿਲਾ ਨੇ ਇਸਦੀ ਸ਼ਿਕਾਇਤ ਮਹਿਲਾ ਥਾਣੇ 'ਚ ਕਰ ਦਿੱਤੀ। ਪੁਲਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਕਾਰਵਾਈ ਦੇ ਨਾਂ 'ਤੇ ਉਸਦੇ ਪਤੀ ਜਾਂ ਦੇਵਰ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ।
ਇਸ ਮਾਮਲੇ 'ਚ ਪੁਲਸ ਕਮਿਸ਼ਨਰ ਹਨੀਫ ਕੁਰੈਸ਼ੀ ਦਾ ਕਹਿਣਾ ਹੈ ਕਿ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਚੌਕੰਣੇ ਹਨ। ਇਸ ਦੇ ਲਈ ਮੁਹਿੰਮ ਵੀ ਚਲਾਈ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜਿਹੜਾ ਵੀ ਦੋਸ਼ੀ ਸਾਬਤ ਹੋਵੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਅੱਗੇ ਚੋਰ-ਪਿੱਛੇ ਪੁਲਸ, ਫਿਰ ਵੀ 8 ਲੱਖ ਦੀ ਚੋਰੀ ਕਰਕੇ ਹੋਏ ਫਰਾਰ
NEXT STORY