ਫਰੀਦਾਬਾਦ — ਡੀ.ਐੱਲ.ਐੱਫ. ਕ੍ਰਾਈਮ ਬ੍ਰਾਂਚ ਨੇ ਡਬੁਆ ਕਾਲੋਨੀ 'ਚ ਰਹਿਣ ਵਾਲੇ ਇਕ ਵਿਅਕਤੀ ਦੇ ਕਾਤਲਾਂ ਦਾ ਪਤਾ ਲਗਾ ਲਿਆ ਹੈ। ਮ੍ਰਿਤਕ ਦੀ ਪਤਨੀ ਨੇ ਹੀ ਆਪਣੇ ਪਤੀ ਨੂੰ ਮਾਰਨ ਦੀ ਯੋਜਨਾ ਤਿਆਰ ਕੀਤੀ ਸੀ। ਪੁਲਸ ਨੇ ਇਸ ਮਾਮਲੇ 'ਚ ਚਾਰ ਵਿਅਕਤੀਆਂ ਨੂੰ ਗ੍ਰਿ੍ਰਫਤਾਰ ਕੀਤਾ ਹੈ। ਮਹਿਲਾ ਅਤੇ ਉਸਦੇ ਪ੍ਰੇਮੀ ਨੇ ਦੋ ਲੜਕਿਆਂ ਨੂੰ ਡੇਢ ਲੱਖ ਦੀ ਸੁਪਾਰੀ ਦੇ ਕੇ ਕਤਲ ਕਰਵਾਇਆ ਸੀ। ਪੁਲਸ ਨੇ ਬੁੱਧਵਾਰ ਨੂੰ ਚਾਰੋਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ।
ਪੁਲਸ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦੇ ਰਹਿਣ ਵਾਲਾ ਰਾਧੇਸ਼ਿਆਮ ਉਰਫ ਖਦੇੜੂ ਬਿਜਲੀ ਦੀ ਕੰਮ ਕਰਦਾ ਸੀ। ਇਸ ਤੋਂ ਇਲਾਵਾ ਉਹ ਪੱਪੂ ਠੇਕੇਦਾਰ ਲਈ ਵੀ ਕੰਮ ਕਰਦਾ ਸੀ। ਬੀਤੀ ਸੋਮਵਾਰ ਦੀ ਰਾਤ ਤੋਂ ਰਾਧੇਸ਼ਿਆਮ ਘਰ ਨਹੀਂ ਆਇਆ। ਪੱਪੂ ਜਿਥੇ ਰਾਧੇਸ਼ਿਆਮ ਕੰਮ ਕਰਦਾ ਸੀ, ਉਸਦੀ ਦੁਕਾਨ 'ਤੇ ਨਹੀਂ ਪੁੱਜਾ ਅਤੇ ਉਸਨੇ ਉਸਦੇ ਬਾਰੇ 'ਚ ਪੁੱਛਗਿੱਛ ਕੀਤੀ। ਮਕਾਨ ਮਾਲਿਕ ਨੇ ਦੱਸਿਆ ਉਸਦੇ ਤਾਲਾ ਲੱਗਾ ਹੈ। ਇਸ ਕਾਰਨ ਪੱਪੂ ਉਥੋਂ ਚਲਾ ਗਿਆ, ਕਰੀਬ ਡੇਢ ਘੰਟੇ ਬਾਅਦ ਪੱਪੂ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਪਿੰਡ ਬਾਜੜੀ ਦੇ ਕੋਲ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਉਸਨੇ ਪੱਪੂ ਦੇ ਨਾਲ ਮੌਕੇ 'ਤੇ ਜਾ ਕੇ ਦੇਖਿਆ ਕਿ ਉਹ ਲਾਸ਼ ਰਾਧੇਸ਼ਿਆਮ ਦੀ ਸੀ। ਉਸਦੇ ਗਲੇ 'ਤੇ ਫੰਦੇ ਦੇ ਨਿਸ਼ਾਨ ਸਨ ਅਤੇ ਨੱਕ ਅਤੇ ਮੂੰਹ 'ਚੋਂ ਖੂਨ ਨਿਕਲ ਰਿਹਾ ਸੀ।
ਥਾਣਾ ਮੁਜੇਸਰ ਪੁਲਸ ਨੇ ਉਸ ਦੌਰਾਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪਿਛਲੇ ਦਿਨਾਂ 'ਚ ਮਾਮਲਾ ਕ੍ਰਾਈਮ ਬ੍ਰਾਂਚ ਡੀ.ਐੱਲ.ਐੱਫ. ਦੇ ਕੋਲ ਆਇਆ ਤਾਂ ਡੀ.ਐੱਲ.ਐੱਫ ਦੀ ਟੀਮ ਨੇ ਸ਼ੱਕ ਦੇ ਅਧਾਰ 'ਤੇ ਪੁੱਛਗਿੱਛ ਸ਼ੁਰੂ ਕੀਤੀ। ਪਤਨੀ 'ਤੇ ਸ਼ੱਕ ਹੋਣ 'ਤੇ ਉਸ 'ਤੇ ਨਜ਼ਰ ਰੱਖੀ ਗਈ। ਇਸ ਤੋਂ ਬਾਅਦ ਸ਼ੱਕ ਦੇ ਅਧਾਰ 'ਤੇ ਪਤਨੀ ਪਾਇਲ, ਡਬੁਆ ਕਾਲੋਨੀ ਨਿਵਾਸੀ ਆਸ਼ੀਸ਼, ਪ੍ਰਕਾਸ਼, ਕਰਮਬੀਰ ਉਰਫ ਨਰਵੇਸ਼ ਜੋ ਕਿ ਯੂ.ਪੀ. 'ਚ ਰਹਿੰਦਾ ਹੈ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁੱਛਗਿੱਛ ਕੀਤੀ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕਰਮਬੀਰ ਗਾਜੀਪੁਰ ਰੋਡ 'ਤੇ ਇਕ ਕਾਸਮੈਟਿਕ ਦੀ ਦੁਕਾਨ ਚਲਾਉਂਦਾ ਹੈ ਉਥੇ ਪਾਇਲ ਦਾ ਆਉਣਾ-ਜਾਣਾ ਸੀ। ਕਰਮਬੀਰ ਪਾਇਲ ਨਾਲ ਵਿਆਹ ਕਰਨਾ ਚਾਹੁੰਦਾ ਸੀ। ਮਗਰ ਪਾਇਲ ਨੇ ਪਤੀ ਦੇ ਹੁੰਦੇ ਹੋਏ ਉਸ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਪ੍ਰੇਮੀ ਦੇ ਕਾਰਨ ਪਾਇਲ ਨੇ ਪਤੀ ਦਾ ਕਤਲ ਕਰਨ ਦੀ ਯੋਜਨਾ ਬਣਾਈ । ਆਸ਼ੀਸ਼ ਅਤੇ ਪ੍ਰਕਾਸ਼ ਨੂੰ ਪਾਇਲ ਨੇ ਰਾਧੇਸ਼ਿਆਮ ਦੇ ਕਤਲ ਲਈ ਡੇਢ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਅਸ਼ੀਸ਼ ਅਤੇ ਪ੍ਰਕਾਸ਼ ਨੇ ਰਾਧੇਸ਼ਿਆਮ ਨੂੰ ਗਾਜੀਪੁਰ ਰੋਡ 'ਤੇ ਬੁਲਾ ਲਿਆ ਅਤੇ ਉਸਨੂੰ ਆਪਣੇ ਨਾਲ ਬਾਈਕ 'ਤੇ ਬਾਜੜੀ ਦੇ ਖੇਤਾਂ 'ਚ ਲੈ ਗਏ। ਉਥੇ ਚੁੰਨੀ ਨਾਲ ਉਸਦਾ ਗਲਾ ਘੋਟ ਕੇ ਉਸਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ। ਕਤਲ ਤੋਂ ਬਾਅਦ ਕਰਮਬੀਰ ਨੇ ਪ੍ਰਕਾਸ਼ ਨੂੰ 40 ਹਜ਼ਾਰ ਰੁਪਏ ਦਿੱਤੇ ਅਤੇ ਬਾਕੀ ਦੀ ਰਕਮ ਵੀ ਜਲਦੀ ਹੀ ਦੇਣ ਬਾਰੇ ਕਿਹਾ। ਪੁਲਸ ਨੇ ਪ੍ਰਕਾਸ਼ ਦੀ ਨਿਸ਼ਾਨਦੇਹੀ 'ਤੇ ਕਰਮਬੀਰ ਅਤੇ ਖਦੇੜੂ ਦੀ ਪਤਨੀ ਪਾਇਲ ਨੂੰ ਵੀ ਗ੍ਰਿਫਤਾਰ ਕਰ ਲਿਆ।
ਨਿਰਦੇਸ਼ਕ ਨੀਰਜ ਵੋਰਾ ਨੂੰ ਅਕਸ਼ੈ-ਮੋਦੀ ਸਮੇਤ ਕਈ ਫਿਲਮੀ ਹਸਤੀਆਂ ਨੇ ਟਵੀਟ ਕਰਕੇ ਦਿੱਤੀ ਸ਼ਰਧਾਂਜਲੀ
NEXT STORY