ਨੈਸ਼ਨਲ ਡੈਸਕ—ਦੇਸ਼ ਦੇ ਕਈ ਸੂਬਿਆਂ ’ਚ ਬਾਰਿਸ਼ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਜੰਮੂ, ਦਿੱਲੀ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਹਰਿਆਣਾ ’ਚ 17 ਜੂਨ, ਜਦਕਿ ਪੰਜਾਬ ’ਚ 17, 18 ਅਤੇ 20 ਜੂਨ ਨੂੰ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਮੱਧ ਮਹਾਰਾਸ਼ਟਰ ’ਚ 20-21 ਜੂਨ, ਗੁਜਰਾਤ ’ਚ 17, 20 ਅਤੇ 21 ਜੂਨ ਨੂੰ ਭਾਰੀ ਬਾਰਿਸ਼ ਹੋ ਸਕਦੀ ਹੈ। ਮੱਧ ਪ੍ਰਦੇਸ਼ ’ਚ 17-20 ਜੂਨ ਅਤੇ ਛੱਤੀਸਗੜ੍ਹ ’ਚ 19-21 ਜੂਨ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਥੇ ਹੀ ਖੇਤਰੀ ਮੌਸਮ ਪੂਰਵਾਨੁਮਾਨ ਕੇਂਦਰ (ਆਰ. ਡਬਲਯੂ. ਐੱਫ. ਸੀ.) ਦਾ ਅਨੁਮਾਨ ਹੈ ਕਿ ਰਾਸ਼ਟਰੀ ਰਾਜਧਾਨੀ ’ਚ ਅਗਲੇ ਕੁਝ ਘੰਟਿਆਂ ’ਚ ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੀ ਬਾਰਿਸ਼ ਹੋਵੇਗੀ।
ਇਹ ਵੀ ਪੜ੍ਹੋ : ‘ਜਗ ਬਾਣੀ’ ’ਤੇ CM ਮਾਨ ਦਾ ਸਭ ਤੋਂ ਪਹਿਲਾ ਇੰਟਰਵਿਊ, ਸੁਣੋ ਵਿਰੋਧੀਆਂ ’ਤੇ ਕੀ ਬੋਲੇ
ਆਰ. ਡਬਲਯੂ. ਐੱਫ. ਸੀ. ਨੇ ਟਵੀਟ ਕੀਤਾ, ‘‘ਦਿੱਲੀ-ਐੱਨ.ਸੀ.ਆਰ. (ਗਾਜ਼ੀਆਬਾਦ, ਛਪਰਾਉਲਾ, ਦਾਦਰੀ, ਗ੍ਰੇਟਰ ਨੋਇਡਾ, ਬੱਲਭਗੜ੍ਹ), ਨਜੀਬਾਬਾਦ, ਕਾਂਧਲਾ, ਬਿਜਨੌਰ, ਚਾਂਦਪੁਰ, ਕਿਠੌਰ, ਅਮਰੋਹਾ, ਮੁਰਾਦਾਬਾਦ, ਗੜ੍ਹਮੁਕਤੇਸ਼ਵਰ ਅਤੇ ਪਿਲਖੁਆ ’ਚ ਤੇ ਉਸ ਦੇ ਨੇੜਲੇ ਇਲਾਕਿਆਂ ’ਚ ਅਗਲੇ ਦੋ ਘੰਟਿਆਂ ਤੱਕ ਗਰਜ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ’ਚ ਦਿੱਲੀ ਵਿਚ ਬਿਜਲੀ ਗਰਜਣ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦਾ ਅਨੁਮਾਲ ਜਤਾਇਆ ਹੈ। ਸਿਸਟਮ ਆਫ ਏਅਰ ਕੁਆਲਿਟੀ ਫੋਰਕਾਸਟਿੰਗ ਐਂਡ ਰਿਸਰਚ (SAFAR) ਸਿਸਟਮ ਦੇ ਅਨੁਸਾਰ, ਦਿੱਲੀ ਦੀ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਦਰਮਿਆਨੀ ਸ਼੍ਰੇਣੀ ’ਚ ਦਰਜ ਕੀਤੀ ਗਈ ਅਤੇ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 132 ’ਤੇ ਰਿਹਾ। ਜ਼ੀਰੋ ਤੋਂ 50 ਵਿਚਾਲੇ ਏ. ਕਿਊ. ਆਈ. ‘ਚੰਗਾ’, 51 ਤੋਂ 100 ‘ਤਸੱਲੀਬਖਸ਼’, 101 ਤੋਂ 200 ਦੇ ਵਿਚਾਲੇ ‘ਮੱਧਮ’, 201 ਤੋਂ 300 ਵਿਚਾਲੇ ‘ਖ਼ਰਾਬ’, 301 ਤੋਂ 400 ਵਿਚਾਲੇ ‘ਬਹੁਤ ਮਾੜਾ’ ਅਤੇ 401 ਤੋਂ 500 ਵਿਚਾਲੇ ‘ਗੰਭੀਰ’ ਮੰਨਿਆ ਜਾਂਦਾ ਹੈ।
ਜੈਰਾਮ ਠਾਕੁਰ ਨੇ ਅਗਨੀਪਥ ਯੋਜਨਾ 'ਚ ਉਮਰ ਹੱਦ 23 ਸਾਲ ਕਰਨ ਦੇ ਫ਼ੈਸਲੇ ਦਾ ਕੀਤਾ ਸੁਆਗਤ
NEXT STORY