ਮੁੰਬਈ— ਇੱਥੇ ਸਥਿਤ ਕਮਲਾ ਮਿਲ ਦੇ ਮਾਲਕ ਰਵੀ ਭੰਡਾਰੀ ਨੇ ਦਸੰਬਰ 2017 'ਚ ਹੋਏ ਅਗਨੀਕਾਂਡ ਦੇ ਸਿਲਸਿਲੇ 'ਚ ਆਪਣੀ ਗ੍ਰਿਫਤਾਰੀ ਨੂੰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਇਸ ਅਗਨੀਕਾਂਡ 'ਚ 14 ਲੋਕ ਮਾਰੇ ਗਏ ਸਨ। ਜਸਟਿਸ ਏ.ਕੇ. ਸੀਕਰੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਭੰਡਾਰੀ ਨੂੰ ਕਿਹਾ ਕਿ ਉਹ ਆਪਣੀ ਪਟੀਸ਼ਨ ਦੀ ਇਕ ਕਾਪੀ ਮਹਾਰਾਸ਼ਟਰ ਸਰਕਾਰ ਨੂੰ ਦੇਣ। ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਕ 27 ਮਾਰਚ ਤੈਅ ਕੀਤੀ ਹੈ। ਭੰਡਾਰੀ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਿਫਤਾਰੀ ਗੈਰ-ਕਾਨੂੰਨੀ ਹਿਰਾਸਤ ਹੈ ਅਤੇ ਉਨ੍ਹਾਂ ਦੇ ਖਿਲਾਫ ਗੈਰ-ਇਰਾਦਤਨ ਕਤਲ ਦਾ ਦੋਸ਼ ਨਹੀਂ ਲੱਗ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਭੋਪਾਲ ਗੈਸ ਤ੍ਰਾਸਦੀ ਅਤੇ ਉਪਹਾਰ ਸਿਨੇਮਾ ਹਾਲ ਅਗਨੀਕਾਂਡ 'ਚ ਪਹਿਲਾਂ ਹੀ ਕਹਿ ਚੁਕਿਆ ਹੈ ਕਿ ਇਹ ਲਾਪਰਵਾਹੀ ਦੇ ਮਾਮਲੇ ਹਨ ਅਤੇ ਜ਼ਮਾਨਤੀ ਅਪਰਾਧ ਹਨ। ਬੰਬਈ ਹਾਈ ਕੋਰਟ ਨੇ ਹਾਲ ਹੀ 'ਚ ਭੰਡਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਭੰਡਾਰੀ ਨੂੰ ਜਨਵਰੀ ਮਹੀਨੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਰਾਜੇਂਦਰ ਪਾਟਿਲ ਅਤੇ ਉਤਕਰਸ਼ ਪਾਂਡੇ ਨਾਲ ਗ੍ਰਿਫਤਾਰ ਕੀਤਾ ਗਿਆ। ਤਿੰਨੋਂ ਨਿਆਇਕ ਹਿਰਾਸਤ 'ਚ ਜੇਲ 'ਚ ਬੰਦ ਹਨ। ਕਮਲਾ ਮਿਲ 'ਚ 29 ਦਸੰਬਰ 2017 ਨੂੰ ਲੱਗੀ ਅੱਗ 'ਚ 14 ਲੋਕ ਮਾਰੇ ਗਏ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ ਸਨ।
ਯੂ.ਪੀ. ਰਾਜਸਭਾ ਚੋਣਾਂ : ਰਾਜਾ ਭਈਆ ਨੇ ਕੀਤਾ ਐਲਾਨ, ਮੇਰਾ ਵੋਟ ਅਖਿਲੇਸ਼ ਨਾਲ
NEXT STORY