ਧਰਮਾਸ਼ਾਲਾ—ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਧਰਮਸ਼ਾਲਾ ਦੇ ਨਜ਼ਦੀਕ ਪਿੰਡ ਸੁਧੇੜ 'ਚ ਇਕ ਕੱਚੇ ਮਕਾਨ ਦੀ ਛੱਤ ਡਿੱਗ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ 'ਚ ਲੱਗਭਗ 15 ਲੋਕ ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀਆਂ 'ਚ 7 ਲੋਕਾਂ ਦੀ ਗੰਭੀਰ ਹਾਲਤ ਬਣੀ ਹੋਈ ਹੈ, ਜਦੋਂ ਹਾਦਸਾ ਹੋਇਆ ਤਾਂ ਉਸ ਸਮੇਂ ਇਸ ਮਕਾਨ 'ਚ 30-35 ਲੋਕ ਮੌਜ਼ੂਦ ਸਨ। ਘਰ 'ਚ ਕਿਸੇ ਦੀ ਮੌਤ ਹੋਣ 'ਤੇ ਪਿੰਡ ਦੇ ਲੋਕ ਇੱਥੇ ਅਫਸੋਸ ਪ੍ਰਗਟ ਕਰਨ ਲਈ ਇਕੱਠੇ ਹੋਏ ਸਨ।

ਮਿਲੀ ਜਾਣਕਾਰੀ 'ਚ ਇਸ ਇਕੱਠ 'ਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ। ਇਸ ਤੋਂ ਬਾਅਦ ਅਚਾਨਕ ਕੱਚੇ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਉੱਥੇ ਅਫੜਾ-ਦਫੜੀ ਮਚ ਗਈ। ਜ਼ਖਮੀਆਂ ਨੂੰ ਤੁਰੰਤ ਜੋਨਲ ਧਰਮਸ਼ਾਲਾ ਦੇ ਹਸਪਤਾਲ 'ਚ ਲਿਜਾਇਆ ਗਿਆ ਹੈ। ਅਜੇ ਤੱਕ ਇਸ ਹਾਦਸੇ ਦਾ ਕਾਰਨ ਨਹੀਂ ਪਤਾ ਲੱਗ ਸਕਿਆ, ਪਰ ਫਿਰ ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਲਗਾਤਾਰ ਬਾਰਿਸ਼ ਹੋਣ ਨਾਲ ਘਰ ਦੀ ਛੱਤ ਕਮਜ਼ੋਰ ਹੋ ਗਈ ਸੀ ਅਤੇ ਫਿਰ ਅਚਾਨਕ ਡਿੱਗ ਗਈ।


ਕਲਯੁੱਗੀ ਬੇਟੇ ਨੇ ਪਿਤਾ ਨੂੰ ਛੱਤ ਤੋਂ ਸੁੱਟਿਆ
NEXT STORY