ਹਰਦੋਈ— ਉੱਤਰ ਪ੍ਰਦੇਸ਼ 'ਚ ਹਰਦੋਈ ਦੇ ਦੇਹਾਤ ਕੋਤਵਾਲੀ ਖੇਤਰ 'ਚ ਨੂੰਹ ਅਤੇ ਬੇਟੇ ਦਰਮਿਆਨ ਹੋ ਰਹੇ ਝਗੜੇ 'ਚ ਵਿਚ-ਬਚਾਅ ਕਰਨ ਪੁੱਜੇ ਪਿਤਾ ਨੂੰ ਗੁੱਸਾਏ ਬੇਟੇ ਨੇ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਿਸ ਨਾਲ ਪਿਤਾ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਇਕ ਪ੍ਰਗਤੀਨਗਰ ਮੁਹੱਲਾ ਵਾਸੀ ਸ਼ਾਮ ਜੀ ਅਤੇ ਉਸ ਦੀ ਪਤਨੀ ਵਿਨੀਤਾ 'ਚ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋ ਰਹੀ ਸੀ। ਵਿਚ ਬਚਾਅ ਕਰਨ ਆਏ ਪਿਤਾ ਓਮਪ੍ਰਕਾਸ਼ ਨੇ ਬੇਟੇ ਨੂੰ ਝਗੜਾ ਕਰਨ ਤੋਂ ਰੋਕਿਆ ਤਾਂ ਗੁੱਸਾਏ ਬੇਟੇ ਨੇ ਉਨ੍ਹਾਂ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਜ਼ਖਮੀ ਓਮ ਪ੍ਰਕਾਸ਼ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਸਿਲਸਿਲੇ 'ਚ ਵਿਨੀਤਾ ਨੇ ਪਤੀ ਦੇ ਖਿਲਾਫ ਸਹੁਰੇ ਦਾ ਕਤਲ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ।
ਦੇਸ਼ ਦਾ ਏਜੰਡਾ ਹੋਣਾ ਚਾਹੀਦਾ ਵਿਕਾਸ: ਨਾਇਡੂ
NEXT STORY