ਨਵੀਂ ਦਿੱਲੀ - ਭਾਰਤੀ ਰੇਲਵੇ ਨੇ ਲਾਕਡਾਊਨ ਦੌਰਾਨ ਦਿੱਲੀ, ਮੁੰਬਈ ਸਥਿਤ ਹੋਰ ਮਹਾਨਗਰਾਂ ਤੋਂ ਵਾਪਸ ਆਪਣੇ ਪਿੰਡ ਪਹੁੰਚੇ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਦੇਣਾ ਸ਼ੁਰੂ ਕਰ ਦਿੱਤਾ ਹੈ। 6 ਰਾਜਾਂ ਦੇ 116 ਜ਼ਿਲਿਆਂ ਵਿਚ ਇਹ ਵਿਵਸਥਾ ਰੇਲਵੇ ਨੇ ਲੋਕਲ ਅਤੇ ਵੋਕਲ ਦੇ ਆਧਾਰ 'ਤੇ ਕੀਤੀ ਹੈ। ਇਨਾਂ ਮਜ਼ਦੂਰਾਂ ਤੋਂ ਲੈਵਲ ਕ੍ਰਾਸਿੰਗ ਅਤੇ ਰੇਲਵੇ ਸਟੇਸ਼ਨਾਂ ਲਈ ਪਹੁੰਚ ਸੜਕਾਂ ਦੇ ਨਿਰਮਾਣ ਅਤੇ ਰੱਖ-ਰਖਾਅ, ਸਿਲਟੇਡ ਜਲ ਮਾਰਗਾਂ ਦੇ ਨਿਰਮਾਣ, ਨਾਲਿਆਂ ਦੀ ਸਫਾਈ, ਰੇਲਵੇ ਤੱਟਬੰਧਾਂ ਦੀ ਮਜ਼ਬੂਤੀਕਰਣ, ਕਟਿੰਗ ਦੀ ਮੁਰੰਮਤ, ਰੇਲਵੇ ਦੀ ਜ਼ਮੀਨ 'ਤੇ ਪੌਦੇ ਲਗਾਉਣ ਆਦਿ ਕੰਮ ਕਰਾਇਆ ਜਾ ਰਿਹਾ ਹੈ। 14 ਅਗਸਤ ਤੱਕ, 11296 ਕਾਮੇ ਇਸ ਅਭਿਆਨ ਵਿਚ ਸ਼ਾਮਲ ਕੀਤੇ ਗਏ ਹਨ ਅਤੇ ਲਾਗੂ ਕੀਤੇ ਜਾ ਰਹੇ ਇਨਾਂ ਪ੍ਰਾਜੈਕਟਾਂ ਲਈ ਠੇਕੇਦਾਰਾਂ ਨੂੰ 1336.84 ਕਰੋੜ ਰੁਪਏ ਦਾ ਭੁਗਤਾਨ ਜਾਰੀ ਕੀਤਾ ਗਿਆ ਹੈ।
ਗੋਰਖਪੁਰ 'ਚ ਨਬਾਲਿਗ ਕੁੜੀ ਨਾਲ ਰੇਪ, ਦਰਿੰਦਿਆਂ ਨੇ ਸਿਗਰੇਟ ਨਾਲ ਸਾੜਿਆ ਸਰੀਰ
NEXT STORY