ਜਲੰਧਰ : ਭਾਰਤੀ ਰੇਲਵੇ ਨੇ ਯਾਤਰੀਆਂ ਨਾਲ ਜੁੜਿਆ ਵੱਡਾ ਬਦਲਾਅ ਕੀਤਾ ਹੈ। ਇਸ ਨਾਲ ਲੱਖਾਂ ਰੇਲ ਯਾਤਰੀ ਪ੍ਰਭਾਵਿਤ ਹੋਣਗੇ। ਰੇਲਵੇ ਨੇ ਇਹ ਨਿਯਮ 1 ਜੁਲਾਈ ਤੋਂ ਲਾਗੂ ਕਰ ਦਿੱਤੇ ਹਨ ਅਤੇ ਪਹਿਲੀ ਵਾਰ ਰੇਲ ਗੱਡੀ ‘ਚ ਸਫ਼ਰ ਕਰਨ ਲਈ ਇਨ੍ਹਾਂ ਸਖ਼ਤ ਫੈਸਲਾ ਲਿਆ ਗਿਆ ਹੈ। ਰੇਲਵੇ ਨੇ ਕਿਹਾ ਹੈ ਕਿ ਜੇਕਰ ਕੋਈ ਯਾਤਰੀ ਇਸ ਨਵੇਂ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ 'ਤੇ ਨਾ ਸਿਰਫ ਜੁਰਮਾਨਾ ਲਗਾਇਆ ਜਾਵੇਗਾ, ਸਗੋਂ ਟੀ. ਟੀ. ਉਸ ਨੂੰ ਅੱਧ ਵਿਚਕਾਰ ਉਤਾਰ ਦੇਵੇਗਾ। ਇਸ ਦੇ ਲਈ ਟਰੇਨ 'ਚ ਟਿਕਟਾਂ ਦੀ ਜਾਂਚ ਕਰਨ ਵਾਲੇ ਰੇਲਵੇ ਕਰਮਚਾਰੀਆਂ ਨੂੰ ਵੀ ਸਖਤ ਆਦੇਸ਼ ਦਿੱਤੇ ਗਏ ਹਨ। ਇਹ ਫੈਸਲਾ ਸਿਰਫ ਉਨ੍ਹਾਂ ਯਾਤਰੀਆਂ ‘ਤੇ ਲਾਗੂ ਹੋਵੇਗਾ ਜੋ ਵੇਟਿੰਗ ਟਿਕਟਾਂ ਨੂੰ ਲੈ ਕੇ ਸਫ਼ਰ ਕਰਦੇ ਹਨ।
ਦਰਅਸਲ, ਰੇਲਵੇ ਨੇ ਹੁਣ ਵੇਟਿੰਗ ਟਿਕਟਾਂ 'ਤੇ ਰਿਜ਼ਰਵੇਸ਼ਨ ਕੋਚਾਂ 'ਚ ਯਾਤਰਾ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡੀ ਟਿਕਟ ਵੇਟਿੰਗ ‘ਚ ਰਹਿ ਗਈ ਹੈ, ਤਾਂ ਤੁਸੀਂ AC ਜਾਂ ਸਲੀਪਰ ਕੋਚ ਵਿੱਚ ਸਫ਼ਰ ਨਹੀਂ ਕਰ ਸਕਦੇ। ਭਾਵੇਂ ਤੁਸੀਂ ਸਟੇਸ਼ਨ ਵਿੰਡੋ ਤੋਂ ਆਫਲਾਈਨ ਟਿਕਟ ਖਰੀਦੀ ਹੈ। ਹੁਣ ਰੇਲਵੇ ਨੇ ਇਸ ਤਰ੍ਹਾਂ ਦੀ ਟਿਕਟ 'ਤੇ ਰਿਜ਼ਰਵ ਕੋਚਾਂ 'ਚ ਸਫਰ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਇਹ ਫੈਸਲਾ ਰਿਜ਼ਰਵ ਕੋਚਾਂ 'ਚ ਕਨਫਰਮ ਟਿਕਟਾਂ ਨਾਲ ਸਫਰ ਕਰਨ ਵਾਲਿਆਂ ਦੀ ਸਹੂਲਤ ਲਈ ਲਾਗੂ ਕੀਤਾ ਗਿਆ ਹੈ ਪਰ ਇਸ ਨਾਲ ਵੇਟਿੰਗ ਟਿਕਟਾਂ 'ਤੇ ਸਫਰ ਕਰਨ ਵਾਲੇ ਲੱਖਾਂ ਯਾਤਰੀਆਂ 'ਤੇ ਵੱਡਾ ਅਸਰ ਪਵੇਗਾ।
ਹੁਣ ਤੱਕ ਕੀ ਸੀ ਨਿਯਮ
ਜੁਲਾਈ ਤੋਂ ਪਹਿਲਾਂ ਭਾਰਤੀ ਰੇਲਵੇ ਦਾ ਨਿਯਮ ਸੀ ਕਿ ਜੇਕਰ ਕਿਸੇ ਯਾਤਰੀ ਨੇ ਸਟੇਸ਼ਨ ਦੀ ਖਿੜਕੀ ਤੋਂ ਵੇਟਿੰਗ ਟਿਕਟ ਖਰੀਦੀ ਹੈ ਤਾਂ ਉਹ ਰਿਜ਼ਰਵਡ ਡੱਬਿਆਂ 'ਚ ਵੀ ਸਫਰ ਕਰ ਸਕਦਾ ਹੈ। ਜੇਕਰ ਕਿਸੇ ਕੋਲ AC ਲਈ ਵੇਟਿੰਗ ਟਿਕਟ ਹੈ ਤਾਂ ਉਹ AC ਵਿੱਚ ਸਫ਼ਰ ਕਰ ਸਕਦਾ ਹੈ ਅਤੇ ਜੇਕਰ ਉਸ ਕੋਲ ਸਲੀਪਰ ਟਿਕਟ ਹੈ ਤਾਂ ਉਹ ਵੇਟਿੰਗ ਟਿਕਟ 'ਤੇ ਸਲੀਪਰ ਡੱਬੇ ਵਿੱਚ ਸਫ਼ਰ ਕਰ ਸਕਦਾ ਹੈ। ਹਾਲਾਂਕਿ, ਆਨਲਾਈਨ ਖਰੀਦੀਆਂ ਗਈਆਂ ਟਿਕਟਾਂ 'ਤੇ ਪਹਿਲਾਂ ਤੋਂ ਯਾਤਰਾ ਕਰਨ 'ਤੇ ਪਾਬੰਦੀ ਹੈ, ਕਿਉਂਕਿ ਜੇਕਰ ਆਨਲਾਇਨ ਟਿਕਟ ਵੇਟਿੰਗ ਰਹਿ ਗਈ ਹੈ ਤਾਂ, ਉਹ ਆਪਣੇ ਆਪ ਰੱਦ ਹੋ ਜਾਂਦੀ ਹੈ।
ਰੇਲਵੇ ਦਾ ਕੀ ਕਹਿਣਾ ਹੈ
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੇਟਿੰਗ ਟਿਕਟਾਂ 'ਤੇ ਯਾਤਰਾ ਕਰਨ 'ਤੇ ਪਾਬੰਦੀ ਅੱਜ ਤੋਂ ਨਹੀਂ ਸਗੋਂ ਅੰਗਰੇਜ਼ਾਂ ਦੇ ਸਮੇਂ ਤੋਂ ਲਾਗੂ ਹੈ ਪਰ ਇਸ ਦੀ ਸਖਤੀ ਨਾਲ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਹੁਣ ਰੇਲਵੇ ਨੇ ਇਸ ਨਿਯਮ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਰੇਲਵੇ ਦਾ ਸਪੱਸ਼ਟ ਨਿਯਮ ਹੈ ਕਿ ਜੇਕਰ ਤੁਸੀਂ ਖਿੜਕੀ ਤੋਂ ਟਿਕਟ ਖਰੀਦੀ ਹੈ ਅਤੇ ਵੇਟਿੰਗ ਰਹਿੰਦੀ ਹੈ, ਤਾਂ ਇਸ ਨੂੰ ਰੱਦ ਕਰਵਾ ਕੇ ਪੈਸੇ ਵਾਪਸ ਲੈ ਲਓ। ਅਜਿਹਾ ਕਰਨ ਦੀ ਬਜਾਏ, ਯਾਤਰੀ ਸਫ਼ਰ ਕਰਨ ਲਈ ਡੱਬੇ ਵਿੱਚ ਚੜ੍ਹ ਜਾਂਦੇ ਹਨ।
ਕਿੰਨਾ ਹੋਵੇਗਾ ਜੁਰਮਾਨਾ?
ਰੇਲਵੇ ਨੇ ਆਪਣੇ ਹੁਕਮ 'ਚ ਕਿਹਾ ਹੈ ਕਿ ਹੁਣ ਜੇਕਰ ਕੋਈ ਵੀ ਵੇਟਿੰਗ ਟਿਕਟ ਵਾਲਾ ਯਾਤਰੀ ਰਿਜ਼ਰਵਡ ਡੱਬਿਆਂ 'ਚ ਸਫਰ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ 440 ਰੁਪਏ ਦਾ ਜੁਰਮਾਨਾ ਲਗਾਉਣ ਦੇ ਨਾਲ-ਨਾਲ ਟੀ. ਟੀ. ਰਾਹ ਵਿੱਚ ਕਿਸੇ ਵੀ ਥਾਂ ਉਸਨੂੰ ਉਤਾਰ ਸਕਦਾ ਹੈ। ਇਸ ਤੋਂ ਇਲਾਵਾ ਟੀ. ਟੀ. ਕੋਲ ਯਾਤਰੀ ਨੂੰ ਜਨਰਲ ਡੱਬੇ ਵਿੱਚ ਭੇਜਣ ਦਾ ਅਧਿਕਾਰ ਵੀ ਹੋਵੇਗਾ। ਰੇਲਵੇ ਨੇ ਇਹ ਆਦੇਸ਼ ਕਰੀਬ 5 ਹਜ਼ਾਰ ਯਾਤਰੀਆਂ ਦੀ ਸ਼ਿਕਾਇਤ ਤੋਂ ਬਾਅਦ ਦਿੱਤਾ ਹੈ, ਜਿਸ 'ਚ ਯਾਤਰੀਆਂ ਨੇ ਕਿਹਾ ਸੀ ਕਿ ਰਿਜ਼ਰਵ ਡੱਬਿਆਂ 'ਚ ਟਿਕਟਾਂ ਦੀ ਵੇਟਿੰਗ ‘ਤੇ ਸਫਰ ਕਰ ਰਹੇ ਲੋਕਾਂ ਦੀ ਵਧਦੀ ਭੀੜ ਕਾਰਨ ਕਾਫੀ ਦਿੱਕਤ ਆ ਰਹੀ ਹੈ। ਇਸ ਤੋਂ ਬਾਅਦ ਰੇਲਵੇ ਨੇ ਇਸ ਨਿਯਮ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।
NEET UG 2024 ਨਾਲ ਜੁੜੀਆਂ ਪਟੀਸ਼ਨਾਂ 'ਤੇ ਇਸ ਦਿਨ ਸੁਣਵਾਈ ਕਰੇਗੀ ਸੁਪਰੀਮ ਕੋਰਟ
NEXT STORY