ਨਵੀਂ ਦਿੱਲੀ - ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਸਰਕਾਰੀ ਹੈਲੀਕਾਪਟਰ ਸੇਵਾ ਕੰਪਨੀ ਪਵਨਹੰਸ 'ਚ ਰਣਨੀਤਕ ਵਿਨਿਵੇਸ਼ ਦੀ ਪੁਰਾਣੀ ਬੋਲੀ ਪ੍ਰਕਿਰਿਆ ਰੱਦ ਕਰਦਿਆਂ ਕਿਹਾ ਹੈ ਕਿ ਨਵੇਂ ਸਿਰਿਓਂ ਬੋਲੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ਪਵਨਹੰਸ ਲਿਮਟਿਡ 'ਚ 51 ਫ਼ੀਸਦੀ ਹਿੱਸੇਦਾਰੀ ਸਰਕਾਰ ਦੀ ਹੈ ਅਤੇ ਬਾਕੀ 49 ਫ਼ੀਸਦੀ ਜਨਤਕ ਖੇਤਰ ਦੀ ਤੇਲ ਅਤੇ ਗੈਸ ਖੋਜ ਕੰਪਨੀ ਓ. ਐੱਨ. ਜੀ. ਸੀ. ਦੀ ਹੈ।
ਸਰਕਾਰੀ ਸੂਤਰਾਂ ਅਨੁਸਾਰ ਸਿਰਫ ਇਕ ਖਰੀਦਦਾਰ ਹੋਣ ਦੀ ਸਥਿਤੀ 'ਚ ਬੋਲੀ ਪ੍ਰਕਿਰਿਆ ਅੱਗੇ ਨਹੀਂ ਵਧਾਈ ਜਾ ਸਕਦੀ, ਇਸ ਲਈ ਪਵਨਹੰਸ ਲਈ ਬੋਲੀ ਪ੍ਰਕਿਰਿਆ ਦੁਬਾਰਾ ਸ਼ੁਰੂ ਕੀਤੀ ਜਾਣੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਨੋਟਿਸ 'ਚ ਕਿਹਾ ਗਿਆ ਹੈ ਕਿ ਇਸ ਵਿਸ਼ੇ 'ਤੇ 13 ਅਕਤੂਬਰ 2017 ਨੂੰ ਰੁਚੀ ਪੱਤਰ ਮੰਗਣ ਲਈ ਜਾਰੀ ਮੁੱਢਲਾ ਸੂਚਨਾ ਪੱਤਰ ਰੱਦ ਕਰ ਦਿੱਤਾ ਗਿਆ ਹੈ। ਉਸ ਨੇ ਕਿਹਾ ਹੈ ਕਿ ਇਸ ਸਬੰਧ 'ਚ ਛੇਤੀ ਹੀ ਅੱਗੇ ਵੇਰਵੇ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਇਸ ਹਫ਼ਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨ੍ਹਾ ਨੇ ਵੀ ਕਿਹਾ ਸੀ ਕਿ ਪਵਨਹੰਸ ਲਈ ਰੁਚੀ ਪੱਤਰ ਛੇਤੀ ਮੰਗੇ ਜਾਣਗੇ।
ਮਾਂ ਨੂੰ ਜ਼ਿੰਦਾ ਕਰਨ ਦੀ ਚਾਹਤ 'ਚ 3 ਸਾਲ ਤੋਂ ਫਰਿਜ਼ 'ਚ ਰੱਖੀ ਸੀ ਲਾਸ਼
NEXT STORY