ਕੁੱਲੂ— ਭੁੰਤਰ 'ਚ ਦੇਰ ਰਾਤੀ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਦੁਕਾਨ ਮਾਲਕ ਨੂੰ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਮੁਤਾਬਕ ਭੁੰਤਰ ਪੁਰਾਣੇ ਪੁੱਲ ਨੇੜੇ ਸੀਤਾ ਰਾਮ ਪੁੱਤਰ ਚੇਤ ਰਾਮ ਵਾਸੀ ਨਰੋਗੀ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਚ ਰਾਤੀ ਕਰੀਬ 3 ਵਜੇ ਅੱਗ ਲੱਗ ਗਈ, ਜਿਸ ਦੀ ਸੂਚਨਾ ਫਾਇਰ ਬਿਗ੍ਰੇਡ ਕਰਮਚਾਰੀਆਂ ਨੂੰ ਦਿੱਤੀ। ਉਨ੍ਹਾਂ ਨੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ।

ਜੇਕਰ ਸਮੇਂ ਰਹਿੰਦੇ ਅੱਗ 'ਤੇ ਕਾਬੂ ਨਾ ਪਾਇਆ ਗਿਆ ਹੁੰਦਾ ਤਾਂ ਕਰੀਬ 30 ਲੱਖ ਦੀ ਜਾਇਦਾਦ ਅੱਗ ਦੇ ਭੇਂਟ ਚੜ੍ਹ ਸਕਦੀ ਸੀ। ਇਸ ਅੱਗ ਨਾਲ ਕਰੀਬ 3 ਲੱਖ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਕਿੰਨ੍ਹਾਂ ਕਾਰਨਾਂ ਨਾਲ ਲੱਗੀ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ
ਦੇਹਰਾਦੂਨ 'ਚ ਵਿਅਕਤੀ ਦੀ ਨਹਾਉਂਦੇ ਸਮੇਂ ਡੁੱਬਣ ਨਾਲ ਹੋਈ ਮੌਤ
NEXT STORY