ਜੌਨਪੁਰ— ਉਤਰ ਪ੍ਰਦੇਸ਼ 'ਚ ਜੌਨਪੁਰ ਦੇ ਰਾਮਪੁਰ ਖੇਤਰ 'ਚ ਐਤਵਾਰ ਸਵੇਰੇ ਜੌਨਪੁਰ-ਮਿਰਜ਼ਾਪੁਰ ਮਾਰਗ 'ਤੇ ਟਰੱਕ ਅਤੇ ਬੱਸ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 10 ਲੋਕ ਜ਼ਖਮੀ ਹੋ ਗਏ।
ਪੁਲਸ ਸੂਤਰਾਂ ਮੁਤਾਬਕ ਜੌਨਪੁਰ ਤੋਂ ਮਿਰਜ਼ਾਪੁਰ ਜਾ ਰਹੀ ਬੱਸ ਰਾਮਪੁਰ ਬਲਾਕ ਨੇੜੇ ਸਵੇਰੇ ਕਰੀਬ 6 ਵਜੇ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ 'ਚ ਬੱਸ 'ਚ ਸਵਾਰ 3 ਯਾਤਰੀਆਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੇ ਬਾਰੇ 'ਚ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਉਨ੍ਹਾਂ ਦੀ ਪਛਾਣ ਕਰ ਰਹੀ ਹੈ।
ਪਾਕਿ ਨੇ ਭਾਰਤ ਦੀਆਂ ਮੋਹਰਲੀਆਂ ਚੌਕੀਆਂ ਤੇ ਰਿਹਾਇਸ਼ੀ ਟਿਕਾਣਿਆਂ 'ਤੇ ਕੀਤੀ ਗੋਲਾਬਾਰੀ
NEXT STORY