ਜੈਪੁਰ— ਰਾਜਸਥਾਨ ਦੀ ਰਾਜਧਾਨੀ ਨੇੜੇ ਅਜਮੇਰ ਤੋਂ ਅਜੀਬੋ-ਗਰੀਬ ਖਬਰ ਆ ਰਹੀ ਹੈ। ਇੱਥੇ ਇਕ ਔਰਤ ਨੂੰ ਉਸ ਦੇ ਪਤੀ ਨੇ ਸਿਰਫ ਇਸ ਲਈ ਕੁੱਟ ਦਿੱਤਾ, ਕਿਉਂਕਿ ਉਹ 'ਪੋਰਨ ਸਟਾਰ' ਵਰਗੀ ਹਰਕਤ ਕਰਨ ਨੂੰ ਤਿਆਰ ਨਹੀਂ ਸੀ। ਦੋਸ਼ੀ ਪਤੀ ਨੇ ਪੀੜਤਾ ਨੂੰ ਇੰਨਾ ਕੁੱਟਿਆ ਕਿ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।
ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤਾ ਦਾ ਕਹਿਣਾ ਹੈ ਕਿ ਉਸ ਦੇ ਵਿਆਹ ਨੂੰ 13 ਸਾਲ ਹੋ ਗਏ ਹਨ। ਪਿਛਲੇ ਐਤਵਾਰ ਨੂੰ ਉਸ ਦਾ ਪਤੀ ਮੋਬਾਈਲ 'ਤੇ ਪੋਰਨ ਮੂਵੀ ਦੇਖ ਰਿਹਾ ਸੀ। ਉਸ 'ਚ ਐਕਟਿੰਗ ਕਰ ਰਹੀ ਔਰਤ ਤੋਂ ਉਹ ਪ੍ਰਭਾਵਿਤ ਹੋ ਗਿਆ। ਉਸੇ ਤਰ੍ਹਾਂ ਹੀ ਸੈਕਸ ਪਲੇਜਰ ਆਪਣੇ ਨਾਲ ਵੀ ਕਰਨ ਲਈ ਉਤਸ਼ਾਹਤ ਹੋ ਗਿਆ। ਇਸ ਤੋਂ ਬਾਅਦ ਉਸ ਨੇ ਇਸ ਲਈ ਆਪਣੀ ਪਤਨੀ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।
ਪਤਨੀ ਨੂੰ ਤਿਆਰ ਕਰਨ ਲਈ ਉਸ ਨੇ ਉਸ ਨੂੰ ਪੋਰਨ ਮੂਵੀ ਵੀ ਦਿਖਾਈ ਪਰ ਪਤਨੀ ਮਨ੍ਹਾ ਕਰਦੀ ਰਹੀ। ਇਸ ਤੋਂ ਬਾਅਦ ਉਸ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉੱਥੇ ਜਦੋਂ ਉਸ ਦੀ ਹਾਲਤ ਬਿਹਤਰ ਹੋਈ ਤਾਂ ਉਸ ਨੇ ਪੁਲਸ ਨੂੰ ਆਪਣਾ ਬਿਆਨ ਦਿੱਤਾ। ਉਸ ਦੇ ਬਿਆਨ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਕੇ ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
'ਅੰਡਰਵੀਅਰ' 'ਚ ਪੇਪਰ ਕਰਾਉਣ 'ਤੇ ਰੱਖਿਆ ਮੰਤਰੀ ਨੇ ਮੰਗਿਆ ਜਵਾਬ
NEXT STORY