ਨਵੀਂ ਦਿੱਲੀ- ਦਿੱਲੀ 'ਚ ਰਹਿਣ ਵਾਲੀ ਇਹ ਔਰਤ ਹਜ਼ਾਰਾਂ ਕੁੱਤਿਆਂ ਦੀ ਪਾਲਨਹਾਰ ਹੈ। ਸਰਦੀ, ਗਰਮੀ ਜਾਂ ਬਾਰਸ਼ ਕੋਈ ਵੀ ਮੌਸਮ ਹੋਵੇ, ਇਹ ਸਾਲ ਦੇ 365 ਦਿਨ ਬੇਜ਼ੁਬਾਨਾਂ ਦੀ ਸੇਵਾ ਕਰਦੀ ਹੈ। ਇਸ ਔਰਤ ਦਾ ਨਾਂ ਹੈ ਰੇਨੂੰ ਗੁਪਤਾ। ਰੇਨੂੰ ਗੁਪਤਾ ਆਪਣੇ ਨੇੜੇ-ਤੇੜੇ ਹੀ ਨਹੀਂ ਦੂਰ-ਦੂਰ ਤੱਕ ਵੀ ਆਪਣੀ ਕਾਰ ਲੈ ਕੇ ਨਿਕਲਦੀ ਹੈ ਅਤੇ ਜਿੱਥੇ-ਜਿੱਥੇ ਵੀ ਆਵਾਰਾ ਕੁੱਤੇ ਮਿਲਦੇ ਹਨ, ਉਨ੍ਹਾਂ ਨੂੰ ਖਾਣਾ ਖੁਆਉਂਦੀ ਹੈ। ਰੇਨੂੰ ਆਵਾਰਾ ਕੁੱਤਿਆਂ ਦੀ ਸੇਵਾ ਨੂੰ ਹੀ ਆਪਣਾ ਕਰਮ ਅਤੇ ਧਰਮ ਮੰਨਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰੇਨੂੰ ਕੁੱਤਿਆਂ ਨੂੰ ਖਾਣਾ ਖੁਆਉਣ ਦਾ ਇਹ ਕੰਮ ਇਕ ਜਾਂ 2 ਸਾਲ ਤੋਂ ਨਹੀਂ ਸਗੋਂ ਪਿਛਲੇ 12 ਸਾਲਾਂ ਤੋਂ ਕਰ ਰਹੀ ਹੈ।
ਦਰਅਸਲ ਰੇਨੂੰ ਗੁਪਤਾ ਰੋਹਿਣੀ ਸੈਕਟਰ 9 'ਚ ਰਹਿੰਦੀ ਹੈ। ਇਨ੍ਹਾਂ ਦੀਆਂ 2 ਲੜਕੀਆਂ ਹਨ ਜੋ ਹੁਣ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ 'ਚ ਹਨ। ਰੇਨੂੰ ਗੁਪਤਾ ਪਹਿਲਾਂ ਪ੍ਰਾਈਵੇਟ ਕੰਪਨੀ 'ਚ ਮੈਨੇਜਰ ਸੀ ਪਰ ਹੁਣ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਹੈ। ਕਿਸੇ ਕੁੱਤੇ ਨੂੰ ਸੱਟ ਆਏ ਤਾਂ ਉਹ ਉਸ ਦਾ ਇਲਾਜ ਵੀ ਖੁਦ ਹੀ ਕਰ ਦਿੰਦੀ ਹੈ। ਹਰ ਜਗ੍ਹਾ ਕੁੱਤੇ ਇਨ੍ਹਾਂ ਦੇ ਇੰਤਜ਼ਾਰ 'ਚ ਰਹਿੰਦੇ ਹਨ। ਇਨ੍ਹਾਂ ਦੀ ਕਾਰ ਦੇ ਪਿੱਛੇ ਦੂਰ ਤੋਂ ਹੀ ਲੱਗ ਜਾਂਦੇ ਹਨ। ਰੇਨੂੰ ਅਨੁਸਾਰ ਉਹ ਆਪਣਾ ਘਰ ਵੇਚ ਕੇ ਸਾਰਾ ਖਰਚ ਕੁੱਤਿਆਂ ਦੇ ਪਾਲਣ-ਪੋਸ਼ਣ 'ਚ ਲੱਗਾ ਰਹੀ ਹੈ। ਰੇਨੂੰ ਨੇ ਕਿਹਾ ਕਿ ਉਹ ਕਿਤੇ ਕੋਈ ਫੰਡਿੰਗ ਜਾਂ ਐੱਨਜੀਓ ਦਾ ਸਹਾਰਾ ਨਹੀਂ ਸਗੋਂ ਖੁਦ ਖਰਚ ਚੁੱਕਦੀ ਹੈ।
ਫੇਸਬੁੱਕ ਜ਼ਰੀਏ ਪਿਆਰ ਕਰਨ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਹੋਇਆ ਇਸ ਖੂਬਸੂਰਤ ਲੜਕੀ ਦਾ ਖੌਫਨਾਕ ਅੰਜਾਮ (ਤਸਵੀਰਾਂ)
NEXT STORY