ਜਾਜਪੁਰ (ਏਜੰਸੀ)- ਓਡੀਸ਼ਾ ਦੇ ਜਾਜਪੁਰ ਜ਼ਿਲ੍ਹੇ ’ਚ ਇਕ ਦੁਰਗਾ ਪੂਜਾ ਪੰਡਾਲ ’ਚੋਂ ਚੋਰਾਂ ਨੇ ਕਰੀਬ 10 ਲੱਖ ਰੁਪਏ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ਨੀਵਾਰ ਤੜਕੇ ਕੋਰਈ ਥਾਣਾ ਖੇਤਰ ਦੇ ਬਰੁਨਦੇਈ ਮੰਦਰ ’ਚ ਵਾਪਰੀ। ਪੁਲਸ ਮੁਤਾਬਕ ਜਦੋਂ ਸਵੇਰੇ 3 ਵਜੇ ਦੇ ਕਰੀਬ ਪੁਜਾਰੀ ਤੇ ਪੂਜਾ ਕਮੇਟੀ ਦੇ ਮੈਂਬਰ ਮੰਦਰ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਗਹਿਣੇ ਗਾਇਬ ਸਨ ਤੇ ਮੰਦਰ ਦਾ ਮੁੱਖ ਗੇਟ ਖੁੱਲ੍ਹਾ ਸੀ।
ਇਹ ਵੀ ਪੜ੍ਹੋ: ਲੋੜ ਪਈ ਤਾਂ ਪੂਰੀ ਤਾਕਤ ਨਾਲ ਹਥਿਆਰਾਂ ਦੀ ਕਰਾਂਗੇ ਵਰਤੋਂ : ਰਾਜਨਾਥ
ਕੋਰੇਈ ਥਾਣੇ 'ਚ ਦਰਜ ਕਰਵਾਈ ਸ਼ਿਕਾਇਤ ਦੇ ਮੁਤਾਬਕ ਚੋਰੀ ਦੀ ਇਹ ਵਾਰਦਾਤ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 2 ਵਜੇ ਵਾਪਰੀ। ਸ਼ਿਕਾਇਤ ਮੁਤਾਬਕ ਚੋਰਾਂ ਨੇ ਦੇਵੀ ਦੁਰਗਾ ਅਤੇ ਹੋਰ ਦੇਵੀ ਦੇਵਤਿਆਂ ਦੇ ਮੁਕਟ, ਹਾਰ, ਤ੍ਰਿਸ਼ੂਲ, ਵਾਲੀਆਂ ਵਰਗੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ। ਪੁਲਸ ਨੇ ਇਸ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਦੋਂ ਹੱਥ ਮਿਲਾਇਆ ਤਾਂ 'ਆਲੌਕਿਕ ਊਰਜਾ' ਹੋਈ ਮਹਿਸੂਸ, UK ਦੇ ਸਾਬਕਾ PM ਜਾਨਸਨ ਨੇ ਕੀਤੀ ਮੋਦੀ ਦੀ ਤਾਰੀਫ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ 'ਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ
NEXT STORY