ਨਵੀਂ ਦਿੱਲੀ-ਬੀਤੇ ਸਾਲ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨੇਤਾਵਾਂ ਲਈ ਚੁਣੌਤੀ ਭਰਿਆ ਸਮਾਂ ਰਿਹਾ ਹੈ ਅਤੇ ਕਈ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਰਾਜਨੀਤੀ ਦੇ ਖੇਤਰ 'ਚ ਸਾਲ 2018 'ਚ ਇਨ੍ਹਾਂ ਨੇਤਾਵਾਂ ਦੇ ਨਾਂ ਸ਼ਾਮਿਲ ਕੀਤੇ ਗਏ ਹਨ।
ਜੰਮੂ ਕਸ਼ਮੀਰ-
ਸਾਬਕਾ ਮੰਤਰੀ ਸੱਜਾਦ ਲੋਨ ਗਨੀ-
ਪੀ. ਡੀ. ਪੀ-ਭਾਜਪਾ ਗਠਜੋੜ ਸਰਕਾਰ ਦੇ ਦੌਰਾਨ ਭਾਜਪਾ ਦੇ ਕੋਟੇ ਤੋਂ ਸਾਬਕਾ ਮੰਤਰੀ ਅਤੇ ਪੀਪਲਜ਼ ਕਾਨਫਰੰਸ (ਪੀ. ਸੀ.) ਦੇ ਮੁਖੀ ਸੱਜਾਦ ਲੋਨ ਗਨੀ ਸਾਲ 2018 ਦੇ ਦੌਰਾਨ ਕਾਂਗਰਸ ਦੇ ਦੋ ਵਿਧਾਇਕਾਂ ਨਾਲ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਬਣਨ ਲਈ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਸਨ।

ਰਾਜਪਾਲ ਸਤਿਆਪਾਲ ਮਲਿਕ-
ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਵੀ ਕਾਫੀ ਵਿਵਾਦਾਂ 'ਚ ਰਹੇ ਸਨ। 5 ਦਹਾਕਿਆਂ 'ਚ ਮਲਿਕ ਅਗਸਤ 2018 'ਚ ਰਾਜਪਾਲ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਰਾਜਨੇਤਾ ਸਨ ਪਰ ਉਨ੍ਹਾਂ ਨੇ ਆਪਣੇ 4 ਮਹੀਨਿਆਂ ਦੌਰਾਨ ਕਈ ਫੈਸਲੇ ਕੀਤੇ ਸਨ। ਉਨ੍ਹਾਂ ਨੇ ਸੂਬੇ 'ਚ ਵਿਧਾਨ ਸਭਾ ਭੰਗ ਕੀਤੀ ਸੀ।ਮਲਿਕ ਨੇ ਇਹ ਕਦਮ ਇਸ ਲਈ ਚੁੱਕਿਆ ਸੀ ਕਿਉਂਕਿ ਪੀ. ਡੀ. ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਵੱਲੋਂ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੀ ਹਮਾਇਤ ਅਤੇ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸੱਜਾਦ ਗਨੀ ਲੋਨ ਵੱਲੋਂ ਭਾਜਪਾ ਦੇ ਸਹਿਯੋਗ ਨਾਲ ਸਰਕਾਰ ਬਣਾਉਣ ਲਈ ਦਾਅਵੇ ਪੇਸ਼ ਕੀਤੇ ਗਏ ਸਨ। ਇਸ ਨਾਲ ਸੂਬੇ 'ਚ ਇਕ ਸਿਆਸੀ ਬਹਿਸ ਅਤੇ ਵਿਵਾਦ ਸ਼ੁਰੂ ਹੋ ਗਿਆ ਸੀ। ਰਾਜਪਾਲ 'ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਭਾਜਪਾ ਦੀ ਸਰਕਾਰ ਨਾ ਬਣਦੇ ਦੇਖ ਕੇ ਵਿਧਾਨ ਸਭਾ ਭੰਗ ਕੀਤੀ ਸੀ।

ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ-
ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਮੁੱਖੀ ਮਹਿਬੂਬਾ ਮੁਫਤੀ ਦੇ ਲਈ ਸਾਲ 2018 ਕਾਫੀ ਚੁਣੌਤੀਆਂ ਭਰਿਆ ਸੀ। ਭਾਜਪਾ ਵੱਲੋਂ ਸਮਰੱਥਨ ਵਾਪਸ ਲੈਣ ਮਗਰੋਂ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਾਰਟੀ 'ਚ ਕਈ ਵਿਧਾਇਕਾਂ ਨੇ ਇਸ ਗੱਲ ਦਾ ਵਿਦਰੋਹ ਕੀਤਾ ਸੀ ਕਿ ਪੀ. ਡੀ. ਪੀ. ਨੂੰ ਪਰਿਵਾਰਿਕ ਦਲ ਬਣਾਇਆ ਜਾ ਰਿਹਾ ਹੈ, ਕਿਉਂਕਿ ਮਹਿਬੂਬਾ ਮੁਫਤੀ 'ਤੇ ਪਾਰਟੀ 'ਚ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦਾ ਵੀ ਦੋਸ਼ ਲੱਗਾ ਸੀ। ਪੀ. ਡੀ. ਪੀ. ਦੀ ਬਦਹਾਲੀ ਅਤੇ ਮਹਿਬੂਬਾ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪੀ. ਡੀ. ਪੀ. ਦੇ ਕਈ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਨੇ ਅਸਤੀਫੇ ਦਿੱਤੇ ਸਨ। ਇਸ ਤੋਂ ਇਲਾਵਾ ਇਕ ਵਾਰ ਫਿਰ ਮਹਿਬੂਬਾ ਮੁਫਤੀ ਨੇ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਸਮਰੱਥਨ ਪ੍ਰਾਪਤ ਕਰਕੇ ਫਿਰ ਸਰਕਾਰ ਬਣਾਉਣ ਲਈ ਰਾਜਪਾਲ ਕੋਲ ਦਾਅਵਾ ਪੇਸ਼ ਕੀਤਾ ਸੀ ਪਰ ਰਾਜਪਾਲ ਨੇ ਵਿਧਾਨ ਸਭਾ ਭੰਗ ਕਰ ਦਿੱਤੀ ਸੀ। ਹੁਣ 2019 ਮਹਿਬੂਬਾ ਮੁਫਤੀ ਦੇ ਲਈ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਨੂੰ ਇਕ ਜੁੱਟ ਰੱਖਣਾ ਹੋਵੇਗਾ।

ਸਾਬਕਾ ਭਾਜਪਾ ਮੰਤਰੀ ਲਾਲ ਸਿੰਘ-
ਸਾਲ 2014 'ਚ ਬੀ. ਜੇ. ਪੀ. 'ਚ ਸ਼ਾਮਿਲ ਹੋਣ ਤੋਂ ਪਹਿਲਾਂ ਕਾਂਗਰਸ ਨੇਤਾ ਗੁਲਾਮ ਨਬੀ ਅਜ਼ਾਦ ਦੇ ਭਰੋਸੇਯੋਗ ਨੇਤਾ ਲਾਲ ਸਿੰਘ ਵੀ ਕਈ ਵਿਵਾਦਾਂ 'ਚ ਫਸੇ ਹੋਏ ਹਨ। ਉਹ ਕਠੂਆ ਜ਼ਿਲੇ 'ਚ ਇਕ ਲੜਕੀ ਦੇ ਰੇਪ ਅਤੇ ਹੱਤਿਆ ਦੇ ਮਾਮਲੇ 'ਚ ਵਿਵਾਦਿਤ ਬਿਆਨਾਂ ਤੋਂ ਸੁਰਖੀਆਂ 'ਚ ਆਏ ਸਨ। ਇਸ ਘਟਨਾ ਦਾ ਦੇਸ਼ ਭਰ 'ਚ ਕਾਫੀ ਹੰਗਾਮਾ ਹੋਇਆ ਸੀ। ਮਹਿਬੂਬਾ ਮੁਫਤੀ ਦੇ ਕਹਿਣ 'ਤੇ ਦੋਵਾਂ ਮੰਤਰੀਆਂ ਨੂੰ ਕੈਬਨਿਟ ਮੰਤਰੀ ਦੇ ਅਹੁਦਿਆਂ ਤੋਂ ਉਤਾਰ ਦਿੱਤਾ ਗਿਆ ਸੀ।

ਹਰਿਆਣਾ-
ਓਮ ਪ੍ਰਕਾਸ਼ ਚੌਟਾਲਾ, ਅਜੈ ਚੌਟਾਲਾ ਅਤੇ ਅਭੈ ਚੌਟਾਲਾ
ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਪਾਰਟੀ ਦੇ ਪ੍ਰਧਾਨ ਓਮ ਪ੍ਰਰਾਸ਼ ਚੌਟਾਲਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਲਈ ਵੀ 2018 ਦੌਰਾਨ ਕਾਫੀ ਚੁਣੌਤੀਆ ਭਰਿਆ ਰਿਹਾ ਹੈ। ਓਮ ਪ੍ਰਕਾਸ਼ ਚੌਟਾਲਾ ਦੀ ਇਨੈਲੋ ਪਾਰਟੀ ਪਰਿਵਾਰਿਕ ਲੜਾਈ ਕਾਰਨ ਦੋ ਪਾੜ ਹੋ ਗਈ ਸੀ। ਉਨ੍ਹਾਂ ਨੇ ਆਪਣੇ ਦੋ ਪੋਤਰਿਆਂ ਦੁਸ਼ਯੰਤ ਚੌਟਾਲਾ ਅਤੇ ਦਿਗਵਿਜੇ ਚੌਟਾਲਾ ਨੂੰ ਅਨੁਸ਼ਾਸ਼ਨਹੀਣਤਾ ਕਾਰਨ ਪਾਰਟੀ ਦੀ ਮੈਂਬਰਸ਼ਿਪ 'ਚੋਂ ਬਾਹਰ ਕੱਢਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਅਜੈ ਚੌਟਾਲਾ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ। ਇਸ ਤੋਂ ਬਾਅਦ ਓਮ ਪ੍ਰਕਾਸ ਦਾ ਛੋਟਾ ਪੁੱਤਰ ਅਭੈ ਚੌਟਾਲਾ ਇਨੈਲੋ ਪਾਰਟੀ ਦਾ ਸੰਚਾਲਕ ਸੀ। ਉਨ੍ਹਾਂ ਲਈ ਉਸ ਸਮੇਂ ਹੋਰ ਸਮੱਸਿਆ ਖੜ੍ਹੀ ਹੋ ਗਈ ਜਦੋਂ ਉਨ੍ਹਾਂ ਦੇ ਵੱਡੇ ਬੇਟੇ ਅਜੈ ਚੌਟਾਲਾ ਦੇ ਪੁੱਤਰ ਦੁਸ਼ਯੰਤ ਚੌਟਾਲਾ ਨੇ ਸਿਆਸੀ ਦਲ 'ਜਨਨਾਇਕ ਜਨਤਾ' ਪਾਰਟੀ ਦਾ ਗਠਨ ਕੀਤਾ ਸੀ। ਇਨੈਲੋ ਲਈ ਦੋ ਪਾੜ ਹੋਣਾ ਵਧੀਆ ਸੰਕੇਤ ਨਹੀਂ ਹਨ। ਹੁਣ ਆਉਣ ਵਾਲੇ ਸਮੇਂ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਇਨੈਲੋ ਅਤੇ ਅਜੈ ਚੌਟਾਲਾ ਦੀ ਨਵੀਂ ਪਾਰਟੀ ਵੱਖ-ਵੱਖ ਮੈਦਾਨ 'ਚ ਹੋਣਗੀਆਂ।

ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ-
ਕੇਂਦਰੀ ਜਾਂਚ ਬਿਓਰੋ (ਸੀ. ਬੀ. ਆਈ.) ਦੁਆਰਾ ਦੋ ਮਾਮਲਿਆਂ 'ਚ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਦਾ ਨਾਂ ਦੋ ਵਾਰ ਆਉਣਾ 'ਤੇ ਸਾਲ 2018 ਕਾਫੀ ਨਿਰਾਸ਼ਾ ਭਰਿਆ ਰਿਹਾ ਹੈ। ਮਾਨੇਸਵਰ ਲੈਂਡ ਰੀਲੀਜ਼ ਅਤੇ ਐਸੋਸੀਏਸ਼ਨ ਜਨਰਲ ਲਿਮਟਿਡ ਪਲਾਂਟ ਅਲਾਟ ਕਰਨ ਦੇ ਮਾਮਲੇ 'ਚ ਹੁੱਡਾ ਦਾ ਨਾਂ ਸੁਰਖੀਆਂ 'ਚ ਆਇਆ ਸੀ। ਹੁੱਡਾ ਨੂੰ 3 ਹੋਰ ਮਾਮਲਿਆਂ 'ਚ ਸੀ. ਬੀ. ਆਈ. ਦੀ ਜਾਂਚ ਦਾ ਵੀ ਸਾਹਮਣਾ ਕਰਨਾ ਪਿਆ ਸੀ। ਜਦਕਿ ਹਾਲ ਹੀ 'ਚ ਹੁੱਡਾ ਜਨ ਕ੍ਰਾਂਤੀ ਰੱਥ ਯਾਤਰਾ 'ਚ ਭਾਰੀ ਭੀੜ ਜੁਟਾਉਣ 'ਚ ਸਫਲ ਰਹੇ ਸਨ। ਰਾਜਨੀਤੀ 'ਚ ਉਨ੍ਹਾਂ ਦੀ ਭੂਮਿਕਾ ਦਾ ਅਣਨਿਸ਼ਚਿਤਾ ਬਣੀ ਹੋਈ ਹੈ।

ਕੁਰੂਕਸ਼ੇਤਰ-ਭਾਜਪਾ ਐੱਮ. ਪੀ. ਰਾਜ ਕੁਮਾਰ ਸ਼ੈਣੀ-
ਭਾਜਪਾ ਦੇ ਬਾਗੀ ਸਾਂਸਦ ਰਾਜਕੁਮਾਰ ਸ਼ੈਣੀ ਬਾਗੀ ਨੇਤਾ ਦਾ ਚਿਹਰਾ ਬਣ ਕੇ ਸਾਹਮਣੇ ਆਏ ਸਨ, ਜਿਨ੍ਹਾਂ ਨੇ ਜਾਤੀਵਾਦ ਨੇਤਾ ਦੇ ਰੂਪ ਕਈ ਪਿਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਲਈ ਰਾਖਵਾਂਕਰਨ ਲਈ ਮੁਹਿੰਮ ਚਲਾਈ ਸੀ। ਉਨ੍ਹਾਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਤੋਂ 4 ਮਹੀਨੇ ਪਹਿਲਾਂ ਲੋਕਤੰਤਰ ਸੁਰੱਖਿਆ ਪਾਰਟੀ ਦਾ ਗਠਨ ਕੀਤਾ ਸੀ। ਸੈਣੀ ਨੇ ਕਿਹਾ ਹੈ ਕਿ ਪਾਰਟੀ ਦੁਆਰਾ ਉਨ੍ਹਾ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਲੋਕ ਸਭਾ ਸੀਟ ਤੋਂ ਅਸਤੀਫਾ ਦਿੱਤਾ ਸੀ। ਇਸ 'ਤੇ ਨਾ ਹੀ ਭਾਜਪਾ ਨੇ ਕੋਈ ਕਾਰਵਾਈ ਕੀਤੀ ਸੀ।

ਹਿਮਾਂਚਲ ਪ੍ਰਦੇਸ਼- ਵੀਰ ਭੱਦਰ ਸਿੰਘ
ਵੀਰਭੱਦਰ ਸਿੰਘ ਹਿਮਾਚਲ 'ਚ 6 ਵਾਰ ਮੁੱਖ ਮੰਤਰੀ ਸਨ। 84 ਸਾਲਾਂ ਉਮਰ 'ਚ ਜਿਆਦਾਤਰ ਦੂਜੇ ਨੇਤਾ ਰਾਜਨੀਤੀ ਨੂੰ ਅਲਵਿਦਾ ਕਹਿਣ ਬਾਰੇ ਸੋਚਦੇ ਹਨ ਪਰ ਵੀਰ ਭੱਦਰ ਸਿੰਘ ਭਾਰਤੀ ਮੁਸੀਬਤਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਰਾਜਨੀਤੀ 'ਚ ਹੁਣ ਵੀ ਇੰਨੀ ਵੱਡੀ ਤਾਕਤ ਹਨ। ਉਹ ਕਈ ਮੋਰਚਿਆਂ 'ਤੇ ਲੜਾਈ ਲੜ ਰਹੇ ਹਨ। ਸੀ. ਬੀ. ਆਈ. ਅਤੇ ਈ. ਡੀ. ਦੇ ਜਾਂਚ ਮਾਮਲਿਆਂ ਦਾ ਵੀ ਸਾਹਮਣਾ ਕੀਤਾ ਸੀ।
ਮਹਾਗਠਜੋੜ ਸੱਤਾ ਲਈ ਹੈ ਨਾ ਕਿ ਜਨਤਾ ਲਈ- ਨਰਿੰਦਰ ਮੋਦੀ
NEXT STORY