ਲਖਨਊ — ਉੱਤਰ-ਪ੍ਰਦੇਸ਼ 'ਚ ਲਖਨਊ ਦੇ ਹਜਰਤਗੰਜ ਖੇਤਰ 'ਚ ਲੋਕਭਵਨ ਦਾ ਗੇਟ ਡਿੱਗਣ ਕਾਰਨ ਉਸਦੇ ਥੱਲ੍ਹੇ ਦੱਬ ਕੇ ਇਕ ਬੱਚੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਵਿਧਾਨ ਭਵਨ ਦੇ ਸਾਹਮਣੇ ਨਵੇਂ ਬਣ ਰਹੇ ਮੁੱਖ ਮੰਤਰੀ ਸਕੱਤਰੇਤ ਲੋਕ ਭਵਨ ਦੇ ਗੇਟ 'ਤੇ ਕੰਮ ਕਰਨ ਵਾਲੇ ਲਖੀਮਪੁਰ ਖੀਰੀ ਨਿਵਾਸੀ ਮਜ਼ਦੂਰ ਟਿਕਈ ਦੀ 7 ਸਾਲ ਦੀ ਬੇਟੀ ਕਿਰਨ ਗੇਟ 'ਤੇ ਝੂਲ ਰਹੀ ਸੀ। ਅਚਾਨਕ ਗੇਟ ਡਿੱਗ ਗਿਆ ਅਤੇ ਬੱਚੀ ਉਸਦੇ ਥੱਲ੍ਹੇ ਦੱਬ ਗਈ।
ਬੱਚੀ ਦੀ ਮਾਂ ਉਸਨੂੰ ਲੈ ਕੇ ਹਸਪਤਾਲ ਗਈ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਨਿਰਮਾਣ ਕਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਨੇ ਘਟਨਾ ਦਾ ਨਿਰੀਖਣ ਕੀਤਾ ਅਤੇ ਪੀੜਤ ਪਰਿਵਾਰ ਨੂੰ ਢੇਡ ਲੱਖ ਰੁਪਏ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਘਟਨਾ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਪੜਤਾਲ ਕਰ ਰਹੀ ਹੈ।
ਰੁਦਰਪੁਰ 'ਚ ਚੱਲਦੀ ਕਾਰ 'ਚ ਲੱਗੀ ਅੱਗ, ਇਕ ਵਿਅਕਤੀ ਝੁਲਸਿਆ
NEXT STORY