ਨਵੀਂ ਦਿੱਲੀ (ਇੰਟ.)- ਅਸੀ ਲੰਬੇ ਸਮੇ ਤੋਂ ਪੜਦੇ ਆ ਰਹੇ ਹਾਂ ਕਿ ਜਿੰਕ ਅਤੇ ਫਾਲਿਕ ਐਸਿਡ ਦੇ ਸਪਲੀਮੈਂਟ ਲੈਣ ਨਾਲ ਮਰਦਾਂ ’ਚ ਇਨਫਰਟੀਲਿਟੀ ਦੀ ਸਮੱਸਿਆ ਦੂਰ ਹੁੰਦੀ ਹੈ। ਪਰ ਹਾਲ ਹੀ ’ਚ ਹੋਈ ਇਕ ਰਿਸਰਚ ’ਚ ਇਹ ਗਲ ਪੂਰੀ ਤਰ੍ਹਾਂ ਸਹੀ ਸਾਬਤ ਨਹੀ ਹੋ ਸਕੀ ਹੈ। ਰਿਸਰਚ ਦੇ ਨਤੀਜਿਆਂ ’ਚ ਸਾਫ ਤੌਰ ’ਤੇ ਸਾਹਮਣੇ ਆਇਆ ਹੈ ਕਿ ਜਿੰਕ ਅਤੇ ਫਾਲਿਕ ਐਸਿਡ ਦੇ ਸੇਵਨ ਨਾਲ ਨਾਂ ਤਾਂ ਪ੍ਰੈਗਨੈਸੀ ਰੇਟ ’ਚ ਵਾਧਾ ਹੁੰਦਾ ਹੈ ਅਤੇ ਨਾ ਹੀ ਸਪਰਮ ਕਾਉਂਟ ਅਤੇ ਸਪਰਮ ਕਵਾਲਿਟੀ ’ਚ।
ਯੂਨੀਵਰਸਿਟੀ ਆਫ ਯੂਥਾ ਹੈਲਥ ਵਲੋਂ ਕਈ ਹੋਰ ਮੈਡੀਕਲ ਐਂਡ ਹੈਲਥ ਸੈਂਟਰਸ ਨਾਲ ਮਿਲ ਕੇ ਇਹ ਸਟਡੀ ਕੀਤੀ ਗਈ ਹੈ। ਖੋਜ ਤੋਂ ਇਹ ਪਤਾ ਲੱਗਾ ਹੈ ਕਿ ਜਿੰਕ ਅਤੇ ਫਾਲਿਕ ਐਸਿਡ ਦੇ ਸਪਲੀਮੈਂਟ ਫਰਟੀਲਿਟੀ ਵਧਾਉਣ ’ਚ ਕਈ ਰੋਲ ਪਲੇ ਨਹੀ ਕਰਦੇ ਹਨ। ਇਹ ਖੋਜ ਮੇਲ ਇਰਫਰਟੀਲਿਟੀ ਨੂੰ ਧਿਆਨ ’ਚ ਰੱਖ ਕੇ ਕੀਤਾ ਗਿਆ ਸੀ। ਇਸ ’ਚ ਇਹ ਸਾਹਮਣੇ ਆਇਆ ਹੈ ਕਿ ਜਿੰਕ ਅਤੇ ਫਾਲਿਕ ਐਸਿਡ ਬਰਥ ਆਊਟਕਮਸ ਨੂੰ ਇੰਮਪਰੂਵ ਕਰਨ ਅਤੇ ਸੀਮਨ ਫੰਕਸ਼ਨ ਨੂੰ ਬਿਹਤਰ ਕਰਨ ਦਾ ਕੰਮ ਨਹੀ ਕਰਦੇ ਹਨ।
ਸਟੱਡੀ ’ਚ ਦੱਸਿਆ ਗਿਆ ਕਿ ਆਮ ਤੌਰ ’ਤੇ ਫਰਟੀਲਿਟੀ ਇਮਪਰੂਵ ਕਰਨ ਲਈ ਵਰਤੋਂ ਕੀਤੇ ਜਾਣ ਵਾਲੇ ਸਪਲੀਮੈਂਟ ’ ਜਿੰਕ ਹੁੰਦਾ ਹੈ। ਜਿੰਕ ਇਕ ਤਰ੍ਹਾਂ ਦਾ ਮਿਨਰਲ ਅਸੈਂਸ਼ਲ ਹੋ ਜੋ ਸਪਰਮ ਡਿਵੈਲੈਪਮੈਂਟ ਲਈ ਵਰਤਿਆ ਜਾਂਦਾ ਰਿਹਾ ਹੈ। ਨਾਲ ਹੀ ਇਨ੍ਹਾਂ ਸਪਲੀਮੈਂਟ ’ਚ ਨੈਚੁਰਲ ਫਾਰਮ ’ਚ ਫਾਲਿਕ ਐਸਿਡ ਹੁੰਦਾ ਹੈ। ਇਸ ਦੇ ਬਾਰੇ ’ਚ ਕਿਹਾ ਜਾਂਦਾ ਹੈ ਕਿ ਇਹ ਡੀ.ਐੱਨ.ਏ. ਅਤੇ ਸਪਰਮ ਫਾਰਮੇਸ਼ਨ ’ਚ ਮਦਦ ਕਰਦਾ ਹੈ। ਲਗਭਗ ਹਰ ਮੈਡੀਕਲ ਸਟੋਰ ’ਤੇ ਵਿਕਣ ਵਾਲੇ ਇਹ ਸਪਲੀਮੈਂਟ ਸਪਰਮ ਫਾਰਮੇਸ਼ਨ ਅਤੇ ਸਪਰਮ ਕਾਊਂਟ ਵਧਾਉਣ ’ਚ ਕੁਦਰਤੀ ਢੰਗ ਨਾਲ ਪਰਮੋਟ ਕੀਤੇ ਜਾਂਦੇ ਰਹੇ ਹਨ।
ਗਲੋਬਲ ਵਾਰਮਿੰਗ ਵਿਚਾਲੇ ਮਨੁੱਖ ਦੇ ਸਰੀਰ ਦੀ ਘੱਟਦੀ ਜਾ ਰਹੀ ਹੈ ਗਰਮੀ
NEXT STORY