ਨਵੀਂ ਦਿੱਲੀ— ਦੇਸ਼ 'ਚ ਔਰਤਾਂ ਦੀਆਂ ਗੁੱਤਾਂ ਕੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਦਿੱਲੀ ਦੇ ਮੌਜਪੁਰ ਸਥਿਤ ਮੋਹਨਪੁਰੀ ਇਲਾਕੇ ਦਾ ਹੈ। ਇੱਥੇ ਇਕ 8 ਸਾਲ ਦੀ ਬੱਚੀ ਦੀ ਗੁੱਤ ਕੱਟਣ ਨਾਲ ਇਲਾਕੇ 'ਚ ਡਰ ਦਾ ਮਾਹੌਲ ਹੈ। ਪੁਲਸ ਵੀ ਲਗਾਤਾਰ ਗੁੱਤ ਕੱਟਣ ਦੇ ਮਾਮਲਿਆਂ ਨਾਲ ਸਦਮੇ 'ਚ ਹਨ। ਪੀੜਤ ਬੱਚੀ ਦਾ ਨਾਂ ਭੂਮੀ ਹੈ। ਘਟਨਾ ਐਤਵਾਰ ਰਾਤ ਦੀ ਹੈ। ਭੂਮੀ ਦੇ ਪਿਤਾ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਐਤਵਾਰ ਦੀ ਰਾਤ ਹੋਰ ਦਿਨਾਂ ਦੀ ਤਰ੍ਹਾਂ ਹੀ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇਕੱਠੇ ਖਾਣਾ ਖਾਧਾ ਸੀ। ਕੁਝ ਦੇਰ ਬਾਅਦ ਸਾਰੇ ਸੌਣ ਚੱਲੇ ਗਏ। ਸਵੇਰੇ ਜਦੋਂ ਉਨ੍ਹਾਂ ਦੀ ਪਤਨੀ ਭੂਮੀ ਨੂੰ ਉਠਾਉਣ ਲਈ ਕਮਰੇ 'ਚ ਪੁੱਜੀ ਤਾਂ ਉਸ ਦੀ ਗੁੱਤ ਕੱਟੀ ਦੇਖ ਉਹ ਹੈਰਾਨ ਰਹਿ ਗਈ।
ਗੁੱਤ ਕੱਟਣ ਦੀ ਘਟਨਾ ਨਾਲ ਇਲਾਕੇ 'ਚ ਭੱਜ-ਦੌੜ ਮਚ ਗਈ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਬੱਚੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਪੁੱਛ-ਗਿੱਛ ਕੀਤੀ। ਉੱਥੇ ਹੀ ਆਪਣੀ ਗੁੱਤ ਕੱਟਣ ਨਾਲ ਭੂਮੀ ਬੇਹੱਦ ਡਰੀ ਹੋਈ ਹੈ। ਇਲਾਕੇ 'ਚ ਇਸ ਤਰ੍ਹਾਂ ਦੀ ਪਹਿਲੀ ਘਟਨਾ ਹੋਣ ਨਾਲ ਲੋਕ ਕਾਫੀ ਡਰੇ ਹੋਏ ਹਨ। ਜ਼ਿਕਰਯੋਗ ਹੈ ਕਿ ਰਾਜਸਥਾਨ ਤੋਂ ਸ਼ੁਰੂ ਹੋਇਆ ਗੁੱਤ ਕੱਟਣ ਦਾ ਇਹ ਸਿਲਸਿਲਾ ਦਿੱਲੀ ਦੇ ਕਾਂਗਨਹੇੜੀ ਪਿੰਡ ਅਤੇ ਫਿਰ ਇਕ ਤੋਂ ਬਾਅਦ ਇਕ ਕਈ ਰਾਜਾਂ 'ਚ ਦੇਖਣ ਨੂੰ ਮਿਲਿਆ। ਸਾਰੀਆਂ ਥਾਂਵਾਂ 'ਤੇ ਪੁਲਸ ਅਜੇ ਤੱਕ ਕਿਸੇ ਵੀ ਨਤੀਜੇ ਤੱਕ ਨਹੀਂ ਪੁੱਜ ਸਕੀ ਹੈ। ਉੱਥੇ ਹੀ ਇਸ ਮਾਮਲੇ 'ਚ ਯੂ.ਪੀ. ਦੇ ਆਗਰਾ 'ਚ ਇਕ ਬਜ਼ੁਰਗ ਔਰਤ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤਾਂ ਹਾਥਰਸ 'ਚ ਇਕ ਮਾਨਸਿਕ ਰੂਪ ਨਾਲ ਪਾਗਲ ਨੌਜਵਾਨ ਨੂੰ ਗੁੱਤ ਚੋਰ ਦੇ ਸ਼ੱਕ ਕਾਰਨ ਭੀੜ ਨੇ ਅੱਧ ਮਰਿਆ ਕਰ ਦਿੱਤਾ ਸੀ।
ਰਾਤੀ 2 ਵਜੇ ਕਮਰੇ 'ਚੋਂ ਆਉਣ ਲੱਗੀਆਂ ਚੀਕ ਦੀਆਂ ਆਵਾਜ਼ਾਂ, ਮਾਂ ਦੇ ਨਾਲ ਜਿਊਂਦਾ ਸੜੇ 3 ਬੱਚੇ
NEXT STORY