Fact Check by Vishvas News
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸੜਕ ‘ਤੇ ਖੜੇ ਇੱਕ ਟੈਂਕਰ ਨੂੰ ਘੇਰੇ ਲੋਕਾਂ ਦੀ ਭੀੜ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਲੋਕਾਂ ਨੇ ਹੱਥ ਵਿੱਚ ਬਾਲਟੀ, ਡਿੱਬੇ ਅਤੇ ਡਰਮ ਫੜੇ ਹੋਏ ਹਨ। ਲੋਕ ਟੈਂਕਰ ਤੋਂ ਤੇਲ ਭਰ ਰਹੇ ਹਨ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਪਾਕਿਸਤਾਨ ਦਾ ਹੈ, ਜਿੱਥੇ ਲੋਕ ਹਾਦਸਾਗ੍ਰਸਤ ਟੈਂਕਰ ਤੋਂ ਤੇਲ ਲੁੱਟ ਰਹੇ ਹੈ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਅਸਲ ਵਿੱਚ ਵਾਇਰਲ ਕੀਤਾ ਜਾ ਰਿਹਾ ਵੀਡੀਓ ਪਾਕਿਸਤਾਨ ਦਾ ਨਹੀਂ ਹੈ। ਇਹ ਘਟਨਾ ਆਗਰਾ-ਲਖਨਊ ਐਕਸਪ੍ਰੈਸਵੇਅ ‘ਚ ਬੁਧਵਾਰ 19 ਮਾਰਚ 2025 ਨੂੰ ਹੋਈ ਸੀ, ਜਿੱਥੇ ਵਾਰਾਣਸੀ ਤੋਂ ਦਿੱਲੀ ਜਾ ਰਹੀ ਬੱਸ ਦੇ ਅੱਗੇ ਚਲ ਰਹੇ ਤੇਲ ਤੋਂ ਭਰੇ ਟੈਂਕਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕੁਝ ਯਾਤਰੀ ਜਖਮੀ ਹੋ ਗਏ। ਉਸੇ ਸਮੇਂ ਪਿੰਡ ਦੇ ਲੋਕ ਸੜਕ ‘ਤੇ ਤੇਲ ਗਿਰਦਾ ਦੇਖ ਬਾਲਟੀ, ਬੋਤਲ ਅਤੇ ਡਰਮ ਲੈ ਆਏ ਅਤੇ ਤੇਲ ਭਰਨ ਲਗ ਗਏ। ਉਸੇ ਵੀਡੀਓ ਨੂੰ ਹੁਣ ਕੁਝ ਲੋਕ ਪਾਕਿਸਤਾਨ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਸੁਖਵੰਤ ਸਿੰਘ ਨੇ 20 ਮਾਰਚ 2025 ਨੂੰ ਵਾਇਰਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ, “ਪਾਕਿਸਤਾਨ ਵਿੱਚ ਕਿੰਨੀ ਗਰੀਬੀ ਅਤੇ ਭੁੱਖਮਰੀ ਹੈ ਹਾਦਸਾਗ੍ਰਸਤ ਟੈਂਕਰ ਚੋਂ ਡੀਜ਼ਲ ਚੋਰੀ ਕਰ ਰਹੇ।”
ਵਾਇਰਲ ਵੀਡੀਓ ਨੂੰ ਕਈ ਹੋਰ ਯੂਜ਼ਰਸ ਨੇ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਕਈ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ moneycontrol.com ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 19 ਮਾਰਚ 2025 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, “ਇਹ ਹਾਦਸਾ ਬੁਧਵਾਰ 19 ਮਾਰਚ 2025 ਨੂੰ ਸਵੇਰੇ ਆਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਹੋਇਆ। ਜਿੱਥੇ ਇੱਕ ਬੱਸ ਅਤੇ ਰਾਈਸ ਬਰੈਨ ਤੇਲ ਦੇ ਟੈਂਕਰ ਦੀ ਟੱਕਰ ਹੋ ਗਈ। ਇਸ ਹਾਦਸੇ ਕਾਰਨ ਤੇਲ ਸੜਕ ‘ਤੇ ਫੇਲ ਗਿਆ। ਜਿਸ ਦੇ ਬਾਅਦ ਪਿੰਡ ਦੇ ਲੋਕ ਬਾਲਟੀ, ਡਰੰਮ ਅਤੇ ਬੋਤਲਾਂ ਲੈ ਕੇ ਤੇਲ ਭਰਨ ਆ ਗਏ।”
ਜਾਂਚ ਨੂੰ ਅੱਗੇ ਵਧਾਉਦੇ ਹੋਏ ਦੈਨਿਕ ਜਾਗਰਣ ਦੇ ਆਗਰਾ ਸੰਸਕਰਣ ਦੇ ਈ-ਪੇਪਰ ਨੂੰ ਸਕੈਨ ਕੀਤਾ। ਸਾਨੂੰ 20 ਮਾਰਚ ਨੂੰ ਪ੍ਰਕਾਸ਼ਤ ਇਕ ਖ਼ਬਰ ਮਿਲੀ। ਇਸ ਵਿੱਚ ਦੱਸਿਆ ਗਿਆ, “ਫ਼ਤਿਹਾਬਾਦ ਵਿੱਚ 19 ਮਾਰਚ 2025 ਨੂੰ ਅਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਸਵੇਰੇ ਵਾਰਾਣਸੀ ਤੋਂ ਦਿੱਲੀ ਜਾ ਰਹੀ ਸਲੀਪਰ ਕੋਚ ਬਸ ਅਤੇ ਰਾਈਸ ਬਰੈਨ ਤੇਲ ਨਾਲ ਭਰਿਆ ਟੈਂਕਰ ਟੱਕਰਾ ਗਿਆ। ਇਸ ਹਾਦਸੇ ਵਿੱਚ ਚਾਰ ਯਾਤਰੀ ਜਖਮੀ ਹੋ ਗਏ। ਟੱਕਰ ਲਗਣ ਕਾਰਨ ਟੈਂਕਰ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਖਰਾਬ ਹੋ ਗਿਆ ਅਤੇ ਤੇਲ ਸੜਕ ‘ਤੇ ਗਿਰਨ ਲੱਗਾ। ਜਿਸ ਦੇ ਬਾਅਦ ਨੇੜੇ ਦੇ ਲੋਕ ਬਾਲਟੀ,ਬੋਤਲ ਅਤੇ ਡਰਮ ਲੈ ਕੇ ਆਏ ਅਤੇ ਤੇਲ ਭਰ ਕੇ ਘਰ ਲੈ ਗਏ।” ਦੈਨਿਕ ਜਾਗਰਣ ਦੀ ਖਬਰ ਦੇ ਸਕ੍ਰੀਨਸ਼ੋਟ ਨੂੰ ਇੱਥੇ ਦੇਖੋ।

ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ‘ਨਿਊਜ18 ਯੂਪੀ ਉਤਰਾਖੰਡ’ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। 19 ਮਾਰਚ 2025 ਨੂੰ ਅਪਲੋਡ ਵੀਡੀਓ ਰਿਪੋਰਟ ਵਿੱਚ ਦੱਸਿਆ ਗਿਆ, ਆਗਰਾ ਲਖਨਊ ਐਕਸਪ੍ਰੈਸਵੇਅ ‘ਤੇ ਬੱਸ ਅਤੇ ਤੇਲ ਟੈਂਕਰ ਦੀ ਟੱਕਰ ਹੋ ਗਈ ਅਤੇ ਤੇਲ ਦੇ ਟੈਂਕਰ ਤੋਂ ਤੇਲ ਨਿਕਲਣ ਲੱਗਾ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਲੋਕਾਂ ਦੀ ਭੀੜ ਤੇਲ ਭਰ ਕੇ ਲੈ ਗਈ।
ਵਾਇਰਲ ਵੀਡੀਓ ਨਾਲ ਜੁੜੀ ਹੋਰ ਰਿਪੋਰਟਾਂ ਇੱਥੇ ਵੇਖੀ ਜਾ ਸਕਦੀ ਹੈ।
ਅਸੀਂ ਵੀਡੀਓ ਨੂੰ ਲਖਨਊ ਵਿੱਚ ਦੈਨਿਕ ਜਾਗਰਣ ਦੇ ਸਿਟੀ ਚੀਫ ਅਜੈ ਸ੍ਰੀਵਾਸਤਵ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕੀ ਇਹ ਘਟਨਾ ਪਾਕਿਸਤਾਨ ਦੀ ਨਹੀਂ ਹੈ। ਇਹ ਹਾਦਸਾ ਆਗਰਾ-ਲਖਨਊ ਐਕਸਪ੍ਰੈਸਵੇਅ ’ਤੇ ਹੋਇਆ ਸੀ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਯੂਜ਼ਰ ਨੂੰ 5 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ਼ ਨਿਊਜ ਨੇ ਪੜਤਾਲ ਵਿੱਚ ਪਾਇਆ ਕਿ ਟੈਂਕਰ ਤੋਂ ਤੇਲ ਭਰਦੇ ਲੋਕਾਂ ਦਾ ਵਾਇਰਲ ਵੀਡੀਓ ਪਾਕਿਸਤਾਨ ਦਾ ਨਹੀਂ ਹੈ। ਅਸਲ ਵਿਚ ਇਹ ਵੀਡੀਓ ਆਗਰਾ-ਲਖਨਊ ਐਕਸਪ੍ਰੈਸਵੇਅ ’ਤੇ 19 ਮਾਰਚ 2025 ਨੂੰ ਹੋਏ ਹਾਦਸੇ ਦਾ ਹੈ, ਜਦੋਂ ਇਕ ਬੱਸ ਅਤੇ ਟੈਂਕਰ ਵਿੱਚ ਟੱਕਰ ਹੋ ਗਈ ਸੀ। ਉਸੇ ਵੀਡੀਓ ਨੂੰ ਹੁਣ ਕੁਝ ਲੋਕ ਪਾਕਿਸਤਾਨ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)
24 ਅਤੇ 25 ਮਾਰਚ ਨੂੰ ਖੁੱਲ੍ਹਣਗੇ ਬੈਂਕ, ਪਹਿਲਾਂ ਇਸ ਵਜ੍ਹਾ ਕਾਰਨ ਰਹਿਣ ਵਾਲੇ ਸਨ ਬੰਦ
NEXT STORY