ਪੁਰੀ (ਭਾਸ਼ਾ)- ਭਗਵਾਨ ਜਗਨਨਾਥ ਦੀ ਸਾਲਾਨਾ ਰਥ ਯਾਤਰਾ 'ਚ ਸ਼ਾਮਲ ਹੋਣ ਲਈ ਹਜ਼ਾਰਾਂ ਸ਼ਰਧਾਲੂ ਪੁਰੀ ਪਹੁੰਚੇ ਹਨ ਅਤੇ ਓਡੀਸ਼ਾ ਸਰਕਾਰ ਨੇ 146ਵੀਂ ਰਥ ਯਾਤਰਾ ਲਈ ਪੂਰੇ ਬੰਦੋਬਸਤ ਕੀਤੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟਰਾਂਸਪੋਰਟ ਕਮਿਸ਼ਨਰ ਅਮਿਤਾਭ ਠਾਕੁਰ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਦੀਆਂ 180 ਪਲਾਟੂਨ ਤਾਇਨਾਤ ਕੀਤੀਆਂ ਗਈਆਂ ਹਨ। ਇਕ ਪਲਾਟੂਨ 'ਚ 30 ਜਵਾਨ ਹੁੰਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਰਥ ਯਾਤਰਾ ਲਈ 125 ਵਿਸ਼ੇਸ਼ ਰੇਲਾਂ ਪੁਰੀ ਲਈ ਚਲਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਵੱਡੀ ਗਿਣਤੀ 'ਚ ਸੀ.ਸੀ.ਟੀ.ਵੀ. ਕੈਮਰੇ ਅਤੇ ਡਰੋਨ ਕੈਮਰੇ ਲਗਾਏ ਗਏ ਹਨ। ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ ਦੇ ਮੁੱਖ ਪ੍ਰਸ਼ਾਸਕ ਸੰਜੇ ਕੁਮਾਰ ਦਾਸ ਨੇ ਮੰਗਲਵਾਰ ਨੂੰ ਰਥ ਯਾਤਰਾ ਦੇ ਦਰਸ਼ਨ ਲਈ ਕਰੀਬ 10 ਲੱਖ ਸ਼ਰਧਾਲੂ ਜੁਟ ਸਕਦੇ ਹਨ। ਇਸ ਦੌਰਾਨ ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਅਤੇ ਦੇਵੀ ਸੁਭਦਰਾ ਦੇ ਰਥਾਂ ਨੂੰ ਵੀ ਸ਼੍ਰੀ ਗੁੰਡਿਚਾ ਮੰਦਰ ਤੱਕ ਖਿੱਚ ਕੇ ਲਿਜਾਇਆ ਜਾਂਦਾ ਹੈ। ਮੁੱਖ ਸਕੱਤਰ ਪੀ.ਕੇ. ਜੇਨਾ ਨੇ ਕਿਹਾ,''ਸੂਬਾ ਸਰਕਾਰ ਨੇ ਪੁਰੀ 'ਚ ਗਰਮੀ ਵਾਲੇ ਮੌਸਮ ਨੂੰ ਦੇਖਦੇ ਹੋਏ ਪੂਰੇ ਇੰਤਜ਼ਾਮ ਕੀਤੇ ਹਨ। ਵਰਕਰ ਸ਼ਰਧਾਲੂਆਂ 'ਤੇ ਪਾਣੀ ਛਿੜਕਨਗੇ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਗਰੀਨ ਕੋਰੀਡੋਰ ਵੀ ਬਣਾਇਆ ਗਿਆ ਹੈ।''

ਰਾਹੁਲ ਦੀ ਵੀਡੀਓ ਨਾਲ ਛੇੜਛਾੜ ਸਬੰਧੀ ਜੇ. ਪੀ. ਨੱਢਾ ਤੇ ਅਮਿਤ ਮਾਲਵੀਆ ਵਿਰੁੱਧ ਸ਼ਿਕਾਇਤ ਦਰਜ
NEXT STORY