ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਥੇ ਇਕ ਤੇਜ਼ ਰਫ਼ਤਾਰ ਵਾਹਨ ਨੇ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਬਾਈਕ ਸਵਾਰ ਤਿੰਨੋਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਚੀਕ-ਪੁਕਾਰ ਮਚ ਗਈ। ਲਾਸ਼ਾਂ ਅਤੇ ਬਾਈਕ ਦੇ ਟੁਕੜੇ ਵੇਖ ਕੇ ਲੋਕਾਂ ਦੀ ਰੂਹ ਕੰਬ ਗਈ। ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ ਗਿਆ।
ਦਰਅਸਲ ਲਖੀਮਰਪੁਰ ਖੀਰੀ ਦੇ ਸਦਰ ਕੋਤਵਾਲੀ ਖੇਤਰ ਵਿਚ ਇਕ ਬਾਈਕ ਨੂੰ ਇਕ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਹਾਦਸੇ ਵਿਚ ਤਿੰਨਾਂ ਦੀ ਮੌਤ ਹੋ ਗਈ। ਹਾਦਸਾ ਮੰਗਲਵਾਰ ਦੀ ਰਾਤ ਪਿੰਡ ਬੇੜਨਾਪੁਰ ਕੋਲ ਵਾਪਰਿਆ। ਤਿੰਨੋਂ ਨੌਜਵਾਨ ਆਪਣੇ ਦੋਸਤ ਦੇ ਜਨਮਦਿਨ ਪਾਰਟੀ ਵਿਚ ਜਾਣ ਦੀ ਗੱਲ ਆਖ ਕੇ ਘਰੋਂ ਨਿਕਲੇ ਸਨ। ਰਾਤ ਕਰੀਬ ਸਾਢੇ 9 ਵਜੇ ਰਾਮਾਪੁਰ ਚੌਕੀ ਪੁਲਸ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਾਦਸੇ ਦੀ ਸੂਚਨਾ ਦਿੱਤੀ।
ਜਾਣਕਾਰੀ ਮੁਤਾਬਕ ਸਦਰ ਕੋਤਵਾਲੀ ਦੇ ਮਹੇਵਾਗੰਜ ਵਾਸੀ ਅਤੇ ਟੈਂਟ ਕਾਰੋਬਾਰੀ ਕੌਸ਼ਲ ਚੱਕਰਵਰਤੀ ਨੇ ਦੱਸਿਆ ਕਿ ਛੋਟਾ ਪੁੱਤਰ ਅੰਕੁਲ (18) ਸ਼ਾਮ ਕਰੀਬ 6 ਵਜੇ ਘਰ 'ਚ ਸਥਿਤ ਟੈਂਟ ਦੀ ਦੁਕਾਨ 'ਤੇ ਕੰਮ ਕਰਕੇ ਆਪਣੇ ਵੱਡੇ ਪੁੱਤਰ ਦੀ ਬਾਈਕ ਲੈ ਕੇ ਘਰੋਂ ਇਕੱਲਾ ਨਿਕਲਿਆ ਸੀ। ਪੁੱਛਣ 'ਤੇ ਉਸ ਨੇ ਲਖੀਮਪੁਰ 'ਚ ਇਕ ਦੋਸਤ ਦੇ ਜਨਮ ਦਿਨ 'ਤੇ ਜਾਣ ਬਾਰੇ ਦੱਸਿਆ। ਬਾਅਦ ਵਿਚ ਪਤਾ ਲੱਗਿਆ ਕਿ ਗੁਆਂਢ ਦੇ ਹੀ ਹਾਜੀਪੁਰਵਾ ਪਿੰਡ ਵਾਸੀ ਬੂਟਾਂ ਦੇ ਦੁਕਾਨਦਾਰ ਨਿਸਾਰ ਦਾ ਪੁੱਤਰ ਮੁਹੰਮਦ ਸਮੀਰ ਅਤੇ ਸਦਰ ਕੋਤਵਾਲੀ ਦੇ ਪਚਕੋਰਵਾ ਪਿੰਡ ਵਾਸੀ ਸਤੀਸ਼ ਦਾ ਪੁੱਤਰ ਮੋਹਿਤ (20) ਉਸ ਦੇ ਨਾਲ ਸਨ।
ਲਾਸ਼ਾਂ ਦੀ ਹਾਲਤ ਦੇਖ ਕੇ ਪਰਿਵਾਰਕ ਮੈਂਬਰ ਰੋਣ ਲੱਗੇ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੋਟਰਸਾਈਕਲ ਨੂੰ ਕਿਸੇ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ। ਬਾਈਕ ਪੂਰੀ ਤਰ੍ਹਾਂ ਨੁਕਸਾਨੀ ਗਈ। ਪੁਲਸ ਵਲੋਂ ਟੱਕਰ ਮਾਰਨ ਵਾਲੇ ਵਾਹਨ ਦਾ ਪਤਾ ਲਗਾਉਣ ਲਈ ਆਲੇ-ਦੁਆਲੇ ਲੱਗੇ CCTV ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ।
ਕਰਨਾਟਕ ਅਤੇ ਇੰਦੌਰ ਦੇ 2 ਸਕੂਲਾਂ ਨੂੰ ‘ਮਨੁੱਖੀ ਬੰਬ’ ਨਾਲ ਉਡਾਉਣ ਦੀ ਧਮਕੀ, ਫੈਲੀ ਸਨਸਨੀ
NEXT STORY