ਨਾਲੰਦਾ— ਬਿਹਾਰ ਦੇ ਨਾਲੰਦਾ ਜਿਲੇ 'ਚ ਸੜਕ ਹਾਦਸੇ 'ਚ ਤਿੰਨਾਂ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ, ਨਾਲ ਹੀ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹਨ, ਉਨ੍ਹਾਂ ਨੂੰ ਤਰੁੰਤ ਸਦਰ ਬਿਹਾਰਸ਼ਰੀਫ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਨਾਲੰਦਾ ਜ਼ਿਲੇ ਦੇ ਏਕੰਗਸਰਾਏ-ਇਸਲਾਮਪੁਰ ਮੇਨ ਰੋਡ 'ਤੇ ਬਾਬੂ ਬਿਗਹਾ ਦੇ ਨਜ਼ਦੀਕ ਦੋ ਦੀ ਟੱਕਰ ਤੋਂ ਬਾਅਦ ਚਾਰ ਲੋਕਾਂ ਜ਼ਖਮੀ ਹੋ ਗਏ ਸਨ। ਇੰਨੇ ਨੂੰ ਪਿੱਛੋ ਤੇਜ਼ ਰਫਤਾਰ 'ਚ ਆ ਰਹੀ ਬੋਲੇਰੋ ਕਾਰ ਨੇ ਸਾਰਿਆਂ ਨੂੰ ਕੁੱਚਲ ਦਿੱਤਾ। ਜਿਸ 'ਚ ਤਿੰਨਾਂ ਦੀ ਮੌਤ ਹੋ ਗਈ। ਜ਼ਖਮੀ ਮਹਿੰਦਰ ਮਿਸਤਰੀ ਦੇ ਬੇਟੇ ਸਿੰਧੂਨਾਥ ਮਿਸਤਰੀ ਨੇ ਕਿਹਾ ਹੈ ਕਿ ਮੇਰੇ ਜੀਜਾ ਪਟਨਾ ਸਿਟੀ ਨਿਵਾਸੀ ਸੋਨੂੰ ਮਿਸਤਰੀ, ਮੇਰੇ ਪਿਤਾ ਮਹਿੰਦਰ ਮਿਸਤਰੀ ਨਾਲ ਏਕੰਗਸਰਾਏ ਜਾ ਰਹੇ ਸਨ। ਬਾਬੂ ਬਿਗਹਾ ਦੇ ਦੋ ਨੌਜਵਾਨ ਅਲੋਕ ਕੁਮਾਰ ਅਤੇ ਰਵੀ ਕੁਮਾਰ ਵੀ ਮੋਟਰਸਾਈਕਲ 'ਤੇ ਆ ਰਹੇ ਸੀ।
ਬਾਬੂ ਬਿਗਹਾ ਪਿੰਡ ਦੇ ਕੋਲ ਬਾਈਕ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਸਵਾਰ ਚਾਰ ਲੋਕ ਸੜਕ 'ਤੇ ਪਏ। ਉਸ ਸਮੇਂ ਤੇਜ਼ ਰਫਤਾਰ ਬੋਲੇਰੋ ਕਾਰ ਜਿਵੇਂ ਕਿ ਉਨ੍ਹਾਂ ਦੀ ਮੌਤ ਬਣ ਕੇ ਆਈ। ਸੜਕ 'ਤੇ ਪਏ ਚਾਰਾਂ ਲੋਕਾਂ ਨੂੰ ਕੁਚਲਦੇ ਹੋਏ ਕਾਰ ਚਲੀ ਗਈ। ਜਿਸ ਕਰਕੇ ਸੋਨੂੰ ਦੀ ਮੌਤ ਮੌਕੇ 'ਤੇ ਹੋ ਗਈ, ਰਵੀ, ਅਲੋਕ ਦਾ ਇਲਾਜ ਦੌਰਾਨ ਹੀ ਮੌਤ ਹੋ ਗਈ ਹੈ।
ਸੋਨੂੰ ਦਾ ਵਿਆਹ ਇਸਲਾਮਪੁਰ ਦੇ ਬੁੱਢੇ ਨਗਰ ਮੁਹੱਲਾ 'ਚ ਅਪ੍ਰੈਲ 2016 'ਚ ਹੋਇਆ ਸੀ। ਸੋਨੂੰ ਦੀ ਮੌਤ ਦੇ ਲਗਭਗ 12 ਘੰਟੇ ਬਾਅਦ ਹੀ ਉਸ ਦੀ ਪਤਨੀ ਰਾਧਾ ਨੇ ਬੇਟੇ ਨੂੰ ਜਨਮ ਦਿੱਤਾ, ਪਰ ਸੋਨੂੰ ਆਪਣੇ ਬੇਟੇ ਦਾ ਮੂੰਹ ਨਹੀਂ ਦੇਖ ਸਕਿਆ।
ਪਹਿਲੇ ਜੱਜ ਕਰਨ ਦੀ ਹਾਲਤ 'ਚ ਸੁਧਾਰ, ਹਸਪਤਾਲ ਤੋਂ ਭੇਜੇ ਗਏ ਜੇਲ
NEXT STORY