ਬਾਰਾਮੂਲਾ (ਵਾਰਤਾ)— ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਅੱਤਵਾਦੀਆਂ ਵਲੋਂ ਗੁੰਮਰਾਹ ਕੀਤੇ ਅਤੇ ਉਨ੍ਹਾਂ ਦੇ ਸੰਗਠਨ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਪੁਲਸ ਨੇ ਤਿੰਨ ਨਾਬਾਲਗਾਂ ਨੂੰ ਮੁਕਤ ਕਰਵਾ ਲਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਾਰਾਮੂਲਾ 'ਚ ਪੁਲਸ ਥਾਣੇ ਨੂੰ 14 ਤੋਂ 15 ਦੇ ਤਿੰਨ ਨੌਜਵਾਨਾਂ ਦੇ ਗੁੰਮ ਹੋਣ ਦੀ ਬੁੱਧਵਾਰ ਨੂੰ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ 'ਤੇ ਆਈ. ਪੀ. ਸੀ. ਦੀ ਧਾਰਾ-363 ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਤਿੰਨੋਂ ਲਾਪਤਾ ਮੁੰਡਿਆਂ ਦੇ ਨਾਬਾਲਗ ਹੋਣ ਅਤੇ ਮਾਮਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਉਨ੍ਹਾਂ ਦਾ ਪਤਾ ਲਾਉਣ ਲਈ ਬਾਰਾਮੂਲਾ ਦੇ ਐੱਸ. ਐੱਸ. ਪੀ. ਨੇ ਡਿਪਟੀ ਪੁਲਸ ਸੁਪਰਡੈਂਟ ਦੀ ਪ੍ਰਧਾਨਗੀ ਵਿਚ ਇਕ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਦਾ ਗਠਨ ਕੀਤਾ ਸੀ।
ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਕੁਝ ਠੋਸ ਕੋਸ਼ਿਸ਼ਾਂ ਅਤੇ ਤਕਨੀਕ ਦੀ ਵਰਤੋਂ ਕਰਨ ਤੋਂ ਬਾਅਦ ਪੁਲਸ ਨੇ ਮਹਿਜ 8 ਘੰਟਿਆਂ 'ਚ ਤਿੰਨ ਨਾਬਾਲਗਾਂ ਦਾ ਪਤਾ ਲੱਗਾ ਲਿਆ। ਸੂਤਰਾਂ ਮੁਤਾਬਕ ਸੀਨੀਅਰ ਅਧਿਕਾਰੀਆਂ ਵਲੋਂ ਨਾਬਾਲਗਾਂ ਨੂੰ ਸਮਝਾਉਣ ਅਤੇ ਕਾਨੂੰਨੀ ਕਾਰਵਾਈ ਨੂੰ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਇਸ ਖੇਤਰ ਵਿਚ ਪੁਲਸ ਕਈ ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ ਵਿਚ ਸ਼ਾਮਲ ਹੋਣ ਤੋਂ ਬਚਾਇਆ।
ਦਿੱਲੀ ਪੁਲਸ ਨੇ 15 ਜੂਨ ਤੋਂ 2 ਸਤੰਬਰ ਦਰਮਿਆਨ ਕੱਟੇ ਢਾਈ ਲੱਖ ਤੋਂ ਵੱਧ ਚਲਾਨ
NEXT STORY