ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਖੇਤਰ ਲਾਹੌਲ ਸਪੀਤੀ ਜ਼ਿਲ੍ਹੇ ਦੇ ਜਾਹਲਮਾ 'ਚ ਪਾਂਗੀ ਤੋਂ ਕੁੱਲੂ ਆ ਰਹੀ ਇਕ ਕਾਰ (ਟਾਟਾ ਸਫ਼ਾਰੀ) ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ 'ਚ ਤਿੰਨ ਹੀ ਲੋਕ ਸਵਾਰ ਸਨ। ਜਿਸ 'ਚ ਚੰਬਾ ਜ਼ਿਲ੍ਹੇ ਦੇ ਪਾਂਗੀ ਵਾਸੀ 54 ਸਾਲਾ ਰਾਕੇਸ਼ ਕੁਮਾਰ, 55 ਸਲਾ ਚੰਦਰੋ ਦੇਵੀ ਅਤੇ ਇਕ ਹੋਰ ਨੌਜਵਾਨ ਸਵਾਰ ਸਨ। ਨੌਜਵਾਨ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : 11 ਸਾਲ ਦੇ ਬੱਚੇ ਨੇ ਯੂ-ਟਿਊਬ 'ਤੇ ਦੇਖਿਆ ਮੌਤ ਦਾ ਸੌਖਾ ਤਰੀਕਾ, ਫਿਰ ਰੀਲ ਦੇਖ ਲੈ ਲਿਆ ਫਾਹਾ
ਪੁਲਸ ਸੁਪਰਡੈਂਟ ਮਯੰਕ ਚੌਧਰੀ ਨੇ ਦੱਸਿਆ ਕਿ ਪੁਲਸ ਦੀ ਟੀਮ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ। ਹਾਦਸੇ ਦਾ ਸ਼ਿਕਾਰ ਹੋਏ ਵਾਹਨ 'ਚ ਸਵਾਰ ਤਿੰਨੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਖੱਡ 'ਚੋਂ ਕੱਢ ਕੇ ਕਬਜ਼ੇ 'ਚ ਲੈ ਲਿਆ ਗਿਆ। ਲਾਸ਼ਾਂ ਪੋਸਟਮਾਰਟਮ ਲਈ ਖੇਤਰੀ ਹਸਪਤਾਲ ਕੇਲਾਂਗ ਲਿਜਾਈਆਂ ਗਈਆਂ ਸਨ, ਜੋ ਬਾਅਦ 'ਚ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅਜੇ ਤੱਕ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਂਡ ਕਲਾਕਾਰ ਨੇ ਪੁਰੀ ਬੀਚ 'ਤੇ ਦੋ ਟਨ ਪਿਆਜ਼ ਨਾਲ ਬਣਾਈ ਸੈਂਟਾ ਕਲਾਜ਼ ਦੀ ਮੂਰਤੀ
NEXT STORY